ਨਿਊਜ਼ ਪੰਜਾਬ
22 ਮਈ 2026
ਜੇ ਤੁਹਾਡਾ ਖਾਤਾ State Bank of India (SBI) ਵਿੱਚ ਹੈ ਅਤੇ ਤੁਹਾਨੂੰ ਬ੍ਰਾਂਚ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਕਰਵਾਉਣਾ ਹੈ ਤਾਂ ਉਹ ਜਲਦ ਤੋਂ ਜਲਦ ਨਿਪਟਾ ਲਵੋ। 23 ਮਈ 2026 ਤੋਂ ਬੈਂਕ ਦੀਆਂ ਕਈ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ ਕਿਉਂਕਿ ਛੁੱਟੀਆਂ ਅਤੇ ਪ੍ਰਸਤਾਵਿਤ ਹੜਤਾਲ ਕਾਰਨ ਕਈ ਸ਼ਾਖਾਵਾਂ ਲਗਾਤਾਰ ਕਈ ਦਿਨ ਬੰਦ ਰਹਿਣ ਦੀ ਸੰਭਾਵਨਾ ਹੈ।
23 ਮਈ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੈ, ਜਿਸ ਕਾਰਨ ਬੈਂਕ ਬੰਦ ਰਹੇਗਾ।
24 ਮਈ – ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।
25-26 ਮਈ ਨੂੰ ਹੋਵੇਗੀ ਹੜਤਾਲ
ਐਸਬੀਆਈ ਸਟਾਫ ਫੈਡਰੇਸ਼ਨ ਨੇ 25-26 ਮਈ (ਸੋਮਵਾਰ ਅਤੇ ਮੰਗਲਵਾਰ) 2026 ਨੂੰ ਪ੍ਰਸਤਾਵਿਤ ਹੜਤਾਲ ਦਾ ਐਲਾਨ ਕੀਤਾ ਹੈ। ਇਹ ਹੜਤਾਲ ਭਰਤੀ, ਆਉਟਸੋਰਸਿੰਗ, NPS ਫੰਡ ਮੈਨੇਜਰ ਅਤੇ ਕਰਮਚਾਰੀਆਂ ਨਾਲ ਜੁੜੇ ਹੋਰ ਮੁੱਦਿਆਂ ਨੂੰ ਲੈ ਕੇ ਕੀਤੀ ਜਾ ਰਹੀ ਹੈ।
27-28 ਮਈ ਨੂੰ ਬਕਰੀਦ ਦੀ ਛੁੱਟੀ
Eid al-Adha ਦੇ ਮੌਕੇ ‘ਤੇ Reserve Bank of India ਨੇ ਕੁਝ ਇਲਾਕਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਖਾਸ ਕਰਕੇ ਜੰਮੂ-ਕਸ਼ਮੀਰ ਵਿੱਚ 27 ਅਤੇ 28 ਮਈ ਨੂੰ ਬੈਂਕ ਬੰਦ ਰਹਿਣਗੇ।ਭਾਵੇਂ ਬ੍ਰਾਂਚਾਂ ਦੇ ਕੰਮ ਪ੍ਰਭਾਵਿਤ ਰਹਿਣ ਪਰ ਗਾਹਕ UPI ਭੁਗਤਾਨ , ATM ਸੇਵਾ , ਇੰਟਰਨੈੱਟ ਬੈਂਕਿੰਗ , ਮੋਬਾਈਲ ਬੈਂਕਿੰਗ ,ਵਰਗੀਆਂ ਡਿਜ਼ੀਟਲ ਸੇਵਾਵਾਂ ਦਾ ਆਮ ਤਰ੍ਹਾਂ ਇਸਤੇਮਾਲ ਕਰ ਸਕਣਗੇ।
