ਜਲੰਧਰ ਦੇ ਅਰਮਾਨ ਸਿੰਘ ਢਿੱਲੋਂ ਨੇ ਅਮਰੀਕਾ ਪੁਲਿਸ ‘ਚ ਭਰਤੀ, ਪਰਿਵਾਰ ਤੇ ਪੰਜਾਬ ਨੂੰ ਮਾਣ

ਨਿਊਜ਼ ਪੰਜਾਬ

19 ਮਈ 2026

ਜਲੰਧਰ ਦੇ ਆਦਮਪੁਰ ਹਲਕੇ ਅਧੀਨ ਪੈਂਦੇ ਪਿੰਡ ਸਲਾਲਾ ਦੇ ਸਿੱਖ ਨੌਜਵਾਨ ਅਰਮਾਨ ਸਿੰਘ ਢਿੱਲੋਂ ਨੇ ਅਮਰੀਕਾ ਦੇ ਅਲਾਮੇਡਾ ਕਾਉਂਟੀ ਸ਼ੈਰਿਫ਼ ਦਫ਼ਤਰ ਵਿੱਚ ਅਫਸਰ ਵਜੋਂ ਨਿਯੁਕਤੀ ਹਾਸਲ ਕਰਕੇ ਪੰਜਾਬ ਦਾ ਨਾਂ ਅੰਤਰਰਾਸ਼ਟਰੀ ਪੱਧਰ ‘ਤੇ ਰੌਸ਼ਨ ਕੀਤਾ ਹੈ। ਅਮਰੀਕਾ ਵਿੱਚ ਪਾਲਣ-ਪੋਸ਼ਣ ਅਤੇ ਸਿੱਖਿਆ ਪ੍ਰਾਪਤ ਕਰਨ ਦੇ ਬਾਵਜੂਦ ਅਰਮਾਨ ਸਿੰਘ ਆਪਣੀਆਂ ਪੰਜਾਬੀ ਅਤੇ ਸਿੱਖ ਜੜ੍ਹਾਂ ਨਾਲ ਜੁੜੇ ਰਹੇ। ਦਸਤਾਰ ਸਜਾ ਕੇ ਕਾਨੂੰਨ ਲਾਗੂ ਕਰਨ ਵਾਲੇ ਵਿਭਾਗ ਵਿੱਚ ਸੇਵਾ ਕਰਨਾ ਉਸਦੀ ਪਛਾਣ, ਮਿਹਨਤ ਅਤੇ ਵਿਰਾਸਤ ਪ੍ਰਤੀ ਮਾਣ ਦਾ ਪ੍ਰਤੀਕ ਬਣ ਗਿਆ ਹੈ। ਉਸਦੀ ਇਹ ਕਾਮਯਾਬੀ ਦੁਨੀਆ ਭਰ ਦੇ ਨੌਜਵਾਨਾਂ ਲਈ ਪ੍ਰੇਰਣਾ ਬਣ ਰਹੀ ਹੈ।