ਈਡੀ ਦੀ ਜਾਂਚ ਸੰਜੀਵ ਅਰੋੜਾ ਦੇ ਕਰੀਬੀਆਂ ਤੱਕ ਪਹੁੰਚੀ, ਬਿਜਲੀ ਵਿਭਾਗ ਦੇ ਵੱਡੇ ਅਫਸਰ ਤਲਬ

ਨਿਊਜ਼ ਪੰਜਾਬ

17 ਮਈ 2026

ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ Sanjeev Arora ਨਾਲ ਜੁੜੀ ਈਡੀ ਦੀ ਜਾਂਚ ਹੁਣ ਪੰਜਾਬ ਦੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀ.ਐੱਮ.ਡੀ. ਸਮੇਤ ਕਈ ਵੱਡੇ ਅਫਸਰਾਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੀ.ਐੱਸ.ਪੀ.ਸੀ.ਐੱਲ ਦੀ ਡਾਇਰੈਕਟਰ ਹਰਸ਼ਰਨ ਕੌਰ ਤ੍ਰੇਹਨ, ਸੰਜੀਵ ਅਰੋੜਾ ਦੇ ਕਰੀਬੀ ਹੇਮੰਤ ਸੂਦ ਅਤੇ ਚੰਦਰ ਸ਼ੇਖਰ ਨੂੰ ਵੀ ਸੰਮਨ ਭੇਜੇ ਗਏ ਹਨ। ਈਡੀ ਵੱਲੋਂ ਸਾਰੇ ਵਿਅਕਤੀਆਂ ਤੋਂ ਮਾਮਲੇ ਸਬੰਧੀ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਾਵੇਗੀ।