ਅਮੂਲ ਨੇ ਦੁੱਧ ਦੇ ਰੇਟ ਵਧਾਏ, 14 ਮਈ ਤੋਂ ਪ੍ਰਤੀ ਲੀਟਰ 2 ਰੁਪਏ ਮਹਿੰਗਾ

ਨਿਊਜ਼ ਪੰਜਾਬ

14 ਮਈ 2026

ਪੂਰੇ ਭਾਰਤ ਵਿੱਚ Amul ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਕੰਪਨੀ ਵੱਲੋਂ ਪ੍ਰਤੀ ਲੀਟਰ 2 ਰੁਪਏ ਦਾ ਇਜਾਫਾ ਕੀਤਾ ਗਿਆ ਹੈ, ਜੋ 14 ਮਈ ਤੋਂ ਲਾਗੂ ਹੋ ਗਿਆ ਹੈ। ਪਸ਼ੂ ਆਹਾਰ, ਪੈਕੇਜਿੰਗ ਅਤੇ ਈਂਧਣ ਦੀਆਂ ਵਧਦੀਆਂ ਕੀਮਤਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ। ਨਵੇਂ ਰੇਟਾਂ ਅਨੁਸਾਰ ਅਮੂਲ ਗੋਲਡ ਫੁੱਲ ਕ੍ਰੀਮ ਦੁੱਧ 69 ਰੁਪਏ ਪ੍ਰਤੀ ਲੀਟਰ ਅਤੇ ਅਮੂਲ ਤਾਜ਼ਾ 57 ਰੁਪਏ ਪ੍ਰਤੀ ਲੀਟਰ ਮਿਲੇਗਾ। ਕੰਪਨੀ ਨੇ ਕਿਹਾ ਕਿ ਕੀਮਤਾਂ ਵਿੱਚ ਵਾਧਾ ਕਿਸਾਨਾਂ ਅਤੇ ਡੇਅਰੀ ਉਤਪਾਦਨ ‘ਤੇ ਪੈਣ ਵਾਲੇ ਵਧਦੇ ਖਰਚੇ ਨੂੰ ਸੰਤੁਲਿਤ ਕਰਨ ਲਈ ਕੀਤਾ ਗਿਆ ਹੈ।