ਕਮਿਸ਼ਨਰ ਨਗਰ ਨਿਗਮ ਲੁਧਿਆਣਾ ਦੇ ਨਵੇਂ ਕਮਿਸ਼ਨਰ ਨੇ ਦਿਤੀਆਂ ਹਦਾਇਤਾਂ
ਨਿਊਜ਼ ਪੰਜਾਬ
ਲੁਧਿਆਣਾ , 16 ਜੂਨ – ਸ੍ਰੀ ਪ੍ਰਦੀਪ ਕੁਮਾਰ, ਆਈ.ਏ.ਐਸ,ਵੱਲੋਂ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਦਾ ਕੱਲ੍ਹ ਚਾਰਜ ਲੈਣ ਤੋਂ ਬਾਅਦ ਅੱਜ ਨਗਰ ਨਿਗਮ ਦੇ ਸਾਰੇ ਕੰਮਾਂ ਦਾ ਜਾਇਜ਼ਾ ਲੈਣ ਦੇ ਲਈ ਇੱਕ ਰੀਵਿਊ ਮੀਟਿੰਗ ਜ਼ੋਨ ਡੀ ਦੇ ਮੀਟਿੰਗ ਹਾਲ ਵਿੱਚ ਕੀਤੀ ਗਈ l ਉਨ੍ਹਾਂ ਵੱਲੋਂ ਮੀਟਿੰਗ ਵਿੱਚ ਹਦਾਇਤ ਕੀਤੀ ਗਈ ਕਿ ਰਿਕਵਰੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ।ਜਿਨ੍ਹਾਂ ਨੇ ਟੈਕਸ ਜਮ੍ਹਾ ਨਹੀਂ ਕਰਵਾਏ ਉਨ੍ਹਾਂ ਨੂੰ ਨੋਟਿਸ ਭੇਜੇ ਜਾਣ।ਉਨ੍ਹਾਂ ਵੱਲੋਂ ਪਾਰਕਾਂ ਦੀ ਸਫ਼ਾਈ ਅਤੇ ਸੜਕਾਂ ਦੇ ਸੈਂਟਰ ਵਰਜਨ ਦੀ ਸਫਾਈ ਕਰਨ ਦੀ ਵੀ ਹਦਾਇਤ ਕੀਤੀ ਗਈ।ਹੈਲਥ ਬਰਾਂਚ ਨੂੰ ਸਮੇਂ ਸਿਰ ਅਤੇ ਵਧੀਆ ਢੰਗ ਨਾਲ ਸ਼ਹਿਰ ਦੀ ਸਫਾਈ ਕਰਨ ਲਈ ਹਦਾਇਤ ਕੀਤੀ ਅਤੇ ਸਾਰੇ ਮੁਲਾਜ਼ਮਾਂ ਨੂੰ ਸਮੇਂ ਸਿਰ ਡਿਊਟੀ ਤੇ ਹਾਜ਼ਰ ਹੋਣ ਲਈ ਕਿਹਾ ਗਿਆ।ਉਨ੍ਹਾਂ ਵੱਲੋਂ ਬੁੱਢੇ ਨਾਲੇ ਦੀ ਸਫ਼ਾਈ ਬਾਰੇ ਵੀ ਹਦਾਇਤਾਂ ਕੀਤੀਆਂ ਗਈਆਂ ਅਤੇ ਆਉਣ ਵਾਲੇ ਬਰਸਾਤੀ ਮੌਸਮ ਕਾਰਨ ਲੁਧਿਆਣਾ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ,ਬਾਰੇ ਵੀ ਹਦਾਇਤਾਂ ਕੀਤੀਆਂ ਗਈਆਂ। ਇਸ ਮੀਟਿੰਗ ਵਿੱਚ ਸ੍ਰੀ ਸੰਯਮ ਅਗਰਵਾਲ,ਆਈ.ਏ.ਐੱਸ. ਐਡੀਸ਼ਨਲ ਕਮਿਸ਼ਨਰ,ਸ੍ਰੀ ਰਿਸ਼ੀਪਾਲ ਸਿੰਘ,ਪੀ.ਸੀ.ਐੱਸ,ਅਡੀਸ਼ਨਲ ਕਮਿਸ਼ਨਰ, ਨਗਰ ਨਿਗਮ ਲੁਧਿਆਣਾ,ਸ੍ਰੀ ਕੁਲਪ੍ਰੀਤ ਸਿੰਘ,ਪੀ.ਸੀ.ਐੱਸ,ਸੰਯੁਕਤ ਕਮਿਸ਼ਨਰ,ਸ੍ਰੀ ਨਵਰਾਜ ਸਿੰਘ ਬਰਾੜ,ਪੀ.ਸੀ.ਐੱਸ. ਸੰਯੁਕਤ ਕਮਿਸ਼ਨਰ,ਮੈਡਮ ਸਵਾਤੀ ਟਿਵਾਣਾ,ਪੀ.ਸੀ.ਐੱਸ,ਸੰਯੁਕਤ ਕਮਿਸ਼ਨਰ, ਸ੍ਰੀ ਨੀਰਜ ਜੈਨ,ਸਕੱਤਰ-ਕਮ-ਜ਼ੋਨਲ ਕਮਿਸ਼ਨਰ,ਜੋਨ ਸੀ ਅਤੇ ਮੈਡਮ ਮੋਨਿਕਾ ਆਨੰਦ ,ਐੱਮ.ਟੀ.ਪੀ. ਨਗਰ ਨਿਗਮ ਲੁਧਿਆਣਾ ਵੀ ਮੌਜੂਦ ਸਨ।