ਨਿਊਜ਼ ਪੰਜਾਬ
10 ਮਈ 2026
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਥਿਤ Bharatiya Janata Party ਦੇ ਸੂਬਾ ਦਫ਼ਤਰ ਨੂੰ ਸੰਭਾਵੀ ਅੱਤਵਾਦੀ ਹਮਲੇ ਦੀ ਚੇਤਾਵਨੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ‘ਤੇ ਆ ਗਈਆਂ ਹਨ। ਖੁਫੀਆ ਇਨਪੁਟ ਦੇ ਆਧਾਰ ‘ਤੇ ਡੀਡੀਯੂ ਮਾਰਗ ਸਥਿਤ ਭਾਜਪਾ ਹੈੱਡਕੁਆਰਟਰ ਅਤੇ ਨੇੜਲੇ ਸਰਕਾਰੀ ਦਫ਼ਤਰਾਂ ਦੀ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ। Delhi Police ਨਾਲ ਨਾਲ ਅਰਧ ਸੈਨਿਕ ਬਲਾਂ ਦੀ ਵੀ ਤਾਇਨਾਤੀ ਕੀਤੀ ਗਈ ਹੈ ਅਤੇ ਇਲਾਕੇ ਨੂੰ ਬੈਰੀਕੇਡ ਕਰਕੇ ਹਰ ਵਾਹਨ ਦੀ ਸਖ਼ਤ ਜਾਂਚ ਕੀਤੀ ਜਾ ਰਹੀ ਹੈ।
ਸੁਰੱਖਿਆ ਏਜੰਸੀਆਂ ਮੁਤਾਬਕ ਅੱਤਵਾਦੀ ਕਾਰ ਬੰਬ, ਆਈਈਡੀ, ਗੋਲੀਬਾਰੀ ਜਾਂ ਆਤਮਘਾਤੀ ਹਮਲੇ ਵਰਗੀਆਂ ਸਾਜ਼ਿਸ਼ਾਂ ਨੂੰ ਅੰਜਾਮ ਦੇ ਸਕਦੇ ਹਨ। ਇਸ ਚੇਤਾਵਨੀ ਤੋਂ ਬਾਅਦ ਰਾਜ ਭਰ ਦੇ ਸਾਰੇ ਸੁਰੱਖਿਆ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਨਿਗਰਾਨੀ ਹੋਰ ਵਧਾ ਦਿੱਤੀ ਗਈ ਹੈ।
