ਸ਼ੁਭਮਨ ਗਿੱਲ‘ਤੇ ਜੁਰਮਾਨਾ, Gujarat Titans ਦੀ ਇੱਕ ਦੌੜ ਨਾਲ ਰੋਮਾਂਚਕ ਜਿੱਤ

ਨਿਊਜ਼ ਪੰਜਾਬ

9 ਅਪ੍ਰੈਲ 2026

ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਜ਼ ਨੂੰ ਭਾਵੇਂ Delhi Capitals ਵਿਰੁੱਧ ਆਈਪੀਐਲ 2026 ਵਿੱਚ ਰੋਮਾਂਚਕ ਇੱਕ ਦੌੜ ਦੀ ਜਿੱਤ ਮਿਲੀ, ਪਰ ਹੌਲੀ ਓਵਰ-ਰੇਟ ਕਾਰਨ ਗਿੱਲ ਨੂੰ 12 ਲੱਖ ਰੁਪਏ ਦਾ ਜੁਰਮਾਨਾ ਭੁਗਤਣਾ ਪਿਆ। ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 210 ਦੌੜਾਂ ਬਣਾਈਆਂ, ਜਦਕਿ ਦਿੱਲੀ 209 ਦੌੜਾਂ ਤੱਕ ਹੀ ਪਹੁੰਚ ਸਕੀ। ਆਖਰੀ ਓਵਰ ਵਿੱਚ ਪ੍ਰਸਿਧ ਕ੍ਰਿਸ਼ਨਾ ਦੀ ਕਮਾਲ ਦੀ ਗੇਂਦਬਾਜ਼ੀ ਅਤੇ ਡੇਵਿਡ ਮਿਲਰ ਦੀ ਗਲਤੀ ਮੈਚ ਦਾ ਟਰਨਿੰਗ ਪੌਇੰਟ ਬਣੀ। ਇਹ ਗੁਜਰਾਤ ਦੀ ਇਸ ਸੀਜ਼ਨ ਦੀ ਪਹਿਲੀ ਜਿੱਤ ਸੀ, ਪਰ ਆਈਪੀਐਲ ਕੋਡ ਆਫ ਕੰਡਕਟ ਦੀ ਉਲੰਘਣਾ ਕਰਕੇ ਕਪਤਾਨ ਗਿੱਲ ਨੂੰ ਜੁਰਮਾਨਾ ਵੀ ਸਹਿਣਾ ਪਿਆ।