ਨਿਊਜ਼ ਪੰਜਾਬ
30 ਮਾਰਚ 2026
ਦਿੱਲੀ ਪੁਲਿਸ ਨੂੰ ਇਕ ਵੱਡੀ ਸਫਲਤਾ ਹਾਸਲ ਹੋਈ ਹੈ, ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਰਾਜਧਾਨੀ ਵਿੱਚ ਬੰਬ ਦੀਆਂ ਝੂਠੀਆਂ ਧਮਕੀਆਂ ਦੇ ਕੇ ਦਹਿਸ਼ਤ ਫੈਲਾਉਣ ਵਾਲੇ ਸ਼ਖਸ ਨੂੰ ਕਰਨਾਟਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਦੀ ਪਛਾਣ ਸ਼੍ਰੀਨਿਵਾਸ ਲੁਈਸ ਵਜੋਂ ਹੋਈ ਹੈ, ਜਿਸ ਨੇ 1100 ਤੋਂ ਵੱਧ ਝੂਠੇ ਕਾਲਾਂ ਅਤੇ ਈਮੇਲਾਂ ਰਾਹੀਂ ਦਿੱਲੀ ਹਾਈ ਕੋਰਟ, ਸਕੂਲਾਂ ਅਤੇ ਹਸਪਤਾਲਾਂ ਨੂੰ ਨਿਸ਼ਾਨਾ ਬਣਾਇਆ। ਪੁਲਿਸ ਨੇ ਤਕਨੀਕੀ ਜਾਂਚ ਦੇ ਆਧਾਰ ‘ਤੇ ਉਸਨੂੰ ਕਾਬੂ ਕੀਤਾ ਹੈ ਅਤੇ ਹੁਣ ਉਸਨੂੰ ਦਿੱਲੀ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਦੇ ਪਿੱਛੇ ਉਸਦਾ ਅਸਲੀ ਮਕਸਦ ਕੀ ਸੀ।
