ਨਿਊਜ਼ ਪੰਜਾਬ
15 ਮਾਰਚ 2026
ਕੇਂਦਰ ਸਰਕਾਰ ਨੇ ਪਾਈਪਡ ਨੈਚੁਰਲ ਗੈਸ (PNG) ਕਨੈਕਸ਼ਨ ਵਾਲੇ ਘਰਾਂ ਲਈ LPG ਸਿਲੰਡਰਾਂ ਦੀ ਸਪਲਾਈ ‘ਤੇ ਪਾਬੰਦੀ ਲਗਾਉਣ ਦਾ ਵੱਡਾ ਫੈਸਲਾ ਕੀਤਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਜਾਰੀ ਨਵੇਂ ਆਦੇਸ਼ ਅਨੁਸਾਰ, ਜਿਨ੍ਹਾਂ ਘਰਾਂ ਵਿੱਚ PNG ਕਨੈਕਸ਼ਨ ਹੈ ਉਹਨਾਂ ਨੂੰ ਆਪਣੇ LPG ਸਿਲੰਡਰ ਵਾਪਸ ਕਰਨੇ ਪੈਣਗੇ ਅਤੇ ਨਵਾਂ ਕੁਨੈਕਸ਼ਨ ਜਾਂ ਰੀਫਿਲ ਲੈਣਾ ਮਨਾਹੀ ਹੋਵੇਗੀ। ਸਰਕਾਰੀ ਤੇਲ ਕੰਪਨੀਆਂ ਨੂੰ ਵੀ ਅਜਿਹੇ ਘਰਾਂ ਵਿੱਚ ਗੈਸ ਸਪਲਾਈ ਰੋਕਣ ਦੇ ਹੁਕਮ ਦਿੱਤੇ ਗਏ ਹਨ। ਸਰਕਾਰ ਨੇ ਇਹ ਕਦਮ ਗੈਸ ਸਰੋਤਾਂ ਦੀ ਬਰਾਬਰ ਵੰਡ ਯਕੀਨੀ ਬਣਾਉਣ ਅਤੇ ਘਟ ਰਹੀ LPG ਸਪਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਹੈ, ਕਿਉਂਕਿ ਅੰਤਰਰਾਸ਼ਟਰੀ ਤਣਾਅ ਅਤੇ ਹੋਰਮੁਜ਼ ਜਲਡਮਰੂ ਬੰਦ ਹੋਣ ਕਾਰਨ ਗੈਸ ਆਯਾਤ ਤੇ ਭਾਰੀ ਅਸਰ ਪਿਆ ਹੈ।
