ਲੋਕ ‘ਮਿਸ਼ਨ ਫਤਿਹ’ ਨੂੰ ਸਫ਼ਲ ਕਰਨ ਲਈ ਵੱਧ ਤੋਂ ਵੱਧ ਸਹਾਇਤਾ ਰਾਸ਼ੀ ਦੇਣ ਲਈ ਅੱਗੇ ਆਉਣ-ਡਿਪਟੀ ਕਮਿਸ਼ਨਰ

ਹੁਣ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਰਾਹੀਂ ਦਾਨ ਦੇਣਾ ਹੋਇਆ ਹੋਰ ਆਸਾਨ
-ਮੋਬਾਈਲ ਰਾਹੀਂ ਇੱਕ ਕਲਿੱਕ ਨਾਲ ਦਾਨ ਕਰਨ ਲਈ ਆਨਲਾਈਨ ‘ਲਿੰਕ’ ਜਾਰੀ

ਲੁਧਿਆਣਾ, 11 ਜੂਨ ( ਨਿਊਜ਼ ਪੰਜਾਬ )-ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ‘ਮਿਸ਼ਨ ਫਤਿਹ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਰੈੱਡ ਕਰਾਸ ਸਮੇਤ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਨੂੰ ਸਿਹਤ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਲਈ ਲੋਕਾਂ ਨੂੰ ਵੀ ਵੱਧ ਤੋਂ ਵੱਧ ਸਹਿਯੋਗ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੇ ਨੋਵੇਲ ਕੋਰੋਨਾ ਵਾਇਰਸ (ਕੋਵਿੰਡ 19) ਦੇ ਚੱਲਦਿਆਂ ਲੋਕ ਭਲਾਈ ਵਿੱਚ ਆਰਥਿਕ ਸਹਾਇਤਾ ਦੇਣੀ ਹੈ ਤਾਂ ਉਹ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਨਾਲ ਉਨ•ਾਂ ਦੇ ਸੰਪਰਕ ਨੰਬਰ 9417376655 ਜਾਂ ਈਮੇਲ  redcrossldh@yahoo.com  ‘ਤੇ ਸੰਪਰਕ ਕਰ ਸਕਦੇ ਹਨ।