-ਵੇਰਕਾ ਨੇ ਪ੍ਰਤੀ ਦਿਨ 5.35 ਲੱਖ ਲੀਟਰ ਦੇ ਮੁਕਾਬਲੇ 5.80 ਲੱਖ ਲੀਟਰ ਦੁੱਧ ਇਕੱਠਾ ਕਰਕੇ ਲੋਕਾਂ ਤੱਕ ਪਹੁੰਚਾਇਆ
-ਮਿਸ਼ਨ ਫਤਿਹ-
ਕੋਵਿਡ 19 ਦੌਰਾਨ ਕਿਸਾਨਾਂ ਅਤੇ ਖ਼ਪਤਕਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ•ਾ ਸਹਿਕਾਰਤਾ ਵਿਭਾਗ
-ਵੇਰਕਾ ਨੇ ਪ੍ਰਤੀ ਦਿਨ 5.35 ਲੱਖ ਲੀਟਰ ਦੇ ਮੁਕਾਬਲੇ 5.80 ਲੱਖ ਲੀਟਰ ਦੁੱਧ ਇਕੱਠਾ ਕਰਕੇ ਲੋਕਾਂ ਤੱਕ ਪਹੁੰਚਾਇਆ, ਦੁੱਧ ਦੀ ਪ੍ਰੋਸੈਸਿੰਗ 3.6 ਲੱਖ ਲੀਟਰ ਤੋਂ ਵਧ ਕੇ 7.0 ਲੱਖ ਲੀਟਰ ਕੀਤੀ
-ਮਾਰਕਫੈੱਡ ਨੇ ਟੀਚੇ ਤੋਂ ਜਿਆਦਾ ਕੀਤੀ ਕਣਕ ਦੀ ਖਰੀਦ, ਖੇਤੀਬਾੜੀ ਸਭਾਵਾਂ ਨੂੰ ਯੁਰੀਆ ਅਤੇ ਡੀ.ਏ.ਪੀ. ਕੀਤੀ ਨਿਰੰਤਰ ਸਪਲਾਈ
-22000 ਤੋਂ ਵਧੇਰੇ ਮਾਸਕ ਸੈੱਲਫ ਹੈੱਲਪ ਗਰੁੱਪਾਂ ਰਾਹੀਂ ਕਿਸਾਨ ਮੈਂਬਰਾਂ ਨੂੰ ਉਪਲਬਧ ਕਰਵਾਏ
ਲੁਧਿਆਣਾ, 10 ਜੂਨ (000)-ਕੋਵਿਡ 19 ਕਰਕੇ ਲਗਾਏ ਗਏ ਕਰਫਿਊ/ਲੌਕਡਾਊਨ ਦੌਰਾਨ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਹਰ ਘਰੇਲੂ ਅਤੇ ਜ਼ਰੂਰੀ ਲੋੜ ਉਨ•ਾਂ ਦੇ ਦਰਾਂ ‘ਤੇ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦਿਸ਼ਾ ਵਿੱਚ ਵੱਖ-ਵੱਖ ਵਿਭਾਗਾਂ ਦੇ ਨਾਲ-ਨਾਲ ਸਹਿਕਾਰਤਾ ਵਿਭਾਗ ਪੰਜਾਬ ਵੀ ਕਿਸਾਨਾਂ ਅਤੇ ਖ਼ਪਤਕਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ•ਾ। ਵਿਭਾਗ ਦੇ ਵੱਖ-ਵੱਖ ਅਦਾਰਿਆਂ ਵੱਲੋਂ ਲੋਕਾਂ ਨੂੰ ਉਨ•ਾਂ ਦੀਆਂ ਘਰੇਲੂ ਅਤੇ ਜ਼ਰੂਰੀ ਲੋੜਾਂ ਨੂੰ ਪੂਰਾ ਕਰਨ ਲਈ ਬੇਮਿਸਾਲ ਯੋਗਦਾਨ ਪਾਇਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਲੁਧਿਆਣਾ ਦੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰ. ਸੰਗਰਾਮ ਸਿੰਘ ਨੇ ਦੱਸਿਆ ਕਿ ਕਰਫਿਊ/ਲੌਕਡਾਊਨ ਦੌਰਾਨ ਸਭ ਤੋਂ ਜਿਆਦਾ ਜ਼ਰੂਰੀ ਸੀ ਕਿ ਲੋਕਾਂ ਨੂੰ ਘਰਾਂ ਵਿੱਚ ਦੁੱਧ ਅਤੇ ਹੋਰ ਦੁੱਧ ਪਦਾਰਥ ਮੁਹੱਈਆ ਕਰਵਾਏ ਜਾਣ। ਵੇਰਕਾ ਮਿਲਟ ਪਲਾਟ ਲੁਧਿਆਣਾ ਵੱਲੋਂ ਦੁੱਧ, ਪਨੀਰ, ਦਹੀਂ, ਲੱਸੀ, ਖੀਰ ਦੀ ਤਵੱਜੋਂ ਨਾਲ ਸੇਲ ਕੀਤੀ ਗਈ। ਇਸ ਤੋਂ ਬਿਨਾ ਮਿਲਕ ਪਲਾਂਟ ਵੱਲੋਂ 4414 ਮੀਟਰਕ ਟਨ ਫੀਡ, 40 ਮੀਟਰਿਕ ਟਨ ਮਿਨਰਲ ਮਿਕਚਰ ਅਤੇ 23 ਮੀਟਰਿਕ ਟਨ ਵੇਰਕਾ ਘਿਉ ਲੋਕਾਂ ਨੂੰ ਮੁਹੱਈਆ ਕਰਵਾਇਆ ਗਿਆ।
ਵੇਰਕਾ ਮਿਲਕ ਪਲਾਂਟ ਲੁਧਿਆਣਾ, ਜਿਸਦੇ ਅਧੀਨ ਜ਼ਿਲ•ਾ ਲੁਧਿਆਣਾ ਦੀਆਂ 785 ਸਹਿਕਾਰੀ ਦੁੱਧ ਉਤਪਾਦਕ ਸਭਾਵਾਂ ਆਉਂਦੀਆਂ ਹਨ, ਵੱਲੋਂ ਪ੍ਰਾਈਵੇਟ ਡੇਅਰੀਆਂ ਬੰਦ ਹੋਣ ਦੇ ਬਾਵਜੂਦ ਵੀ ਦੁੱਧ ਦੀ ਵੱਧ ਤੋਂ ਵੱਧ ਮਾਤਰਾ ਇਕੱਤਰ ਕੀਤੀ ਗਈ। ਸਭਾਵਾਂ ਵੱਲੋਂ ਪਹਿਲਾਂ ਪ੍ਰਤੀ ਦਿਨ 5.35 ਲੱਖ ਲੀਟਰ ਦੁੱਧ ਇਕੱਠਾ ਕੀਤਾ ਜਾਂਦਾ ਸੀ, ਜੋ ਕਿ ਲੌਕਡਾਉਨ ਦੌਰਾਨ ਵਧ ਕੇ 5.80 ਲੱਖ ਲੀਟਰ ਹੋ ਗਿਆ ਹੈ ਅਤੇ ਇਸਦੇ ਨਾਲ ਹੀ ਦੁੱਧ ਦੀ ਪ੍ਰੋਸੈਸਿੰਗ 3.6 ਲੱਖ ਲੀਟਰ ਤੋਂ ਵਧ ਕੇ 7.0 ਲੱਖ ਲੀਟਰ ਹੋ ਗਈ ਹੈ। ਡੇਅਰੀ ਫਾਰਮਰਾਂ ਨੂੰ ਉਨ•ਾਂ ਦੇ ਪਸ਼ੂਆਂ ਦੀ ਦੇਖਭਾਲ ਲਈ ਡਾਕਟਰੀ ਸਹਾਇਤਾ ਦੇ ਨਾਲ-ਨਾਲ ਪਸ਼ੂਆਂ ਲਈ ਗਰਭ ਧਾਰਨ ਸੀਮਨ ਦੀ ਸੇਵਾ ਵੀ ਉਪਲੱਬਧ ਕਰਵਾਈ ਗਈ। ਬਨਾਉਟੀ ਗਰਭਧਾਨ ਸਬੰਧੀ 34570 ਜਾਨਵਾਰ ਦਾ ਗਰਭ ਧਾਰਨ ਕਰਵਾਇਆ ਗਿਆ।
ਇਸੇ ਤਰ•ਾਂ ਮਾਰਕਫੈੱਡ ਵੱਲੋਂ ਲਾਕਡਾਊਨ ਦੌਰਾਨ ਖੇਤੀਬਾੜੀ ਸਭਾਵਾਂ ਨੂੰ 27778.93 ਮੀਟਰਕ ਟਨ ਯੁਰੀਆ ਅਤੇ 2567.65 ਮੀਟਰਕ ਟਨ ਡੀ.ਏ.ਪੀ. ਸਪਲਾਈ ਕੀਤਾ ਗਿਆ ਹੈ। ਖੇਤੀਬਾੜੀ ਸਭਾਵਾਂ ਵਿੱਚ ਖਾਦ ਤੋਂ ਬਿਨਾਂ ਮਾਰਕਫੈੱਡ ਨੇ ਹੋਰ ਜ਼ਰੂਰੀ ਵਸਤਾਂ ਸਭਾਵਾਂ ਰਾਹੀਂ ਮੈਂਬਰਾਂ ਨੂੰ ਵੰਡੀਆਂ ਗਈਆਂ ਹਨ। ਮਾਰਕਫੈੱਡ ਨੇ ਇਸ ਸਾਲ ਕਣਕ ਦੇ ਸੀਜ਼ਨ ਦੌਰਾਨ 188000 ਮੀਟਰਕ ਟਨ ਦੇ ਟੀਚੇ ਵਿਰੁੱਧ 200000 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਹੈ ਅਤੇ ਇਫਕੋ ਅਦਾਰੇ ਵੱਲੋ ਖੇਤੀਬਾੜੀ ਸਭਾਵਾਂ ਨੂੰ 15727 ਮੀਟਰਕ ਟਨ ਯੁਰੀਆ, 1675 ਮੀਟਰਕ ਟਨ ਡੀ.ਏ.ਪੀ. ਅਤੇ 54 ਮੀਟਰਕ ਟਨ ਐਨ.ਪੀ.ਕੇ. ਸਪਲਾਈ ਕੀਤਾ ਗਿਆ ਹੈ।
ਉਨ•ਾਂ ਦੱਸਿਆ ਕਿ ਸਹਿਕਾਰਤਾ ਵਿਭਾਗ ਵੱਲੋਂ ਲਾਕਡਾਊਨ ਦੌਰਾਨ ਜ਼ਿਲ•ਾ ਲੁਧਿਆਣਾ ਵਿੱਚ ਸਥਿਤ ਸਭਾਵਾਂ/ਸੰਸਥਾਵਾਂ ਨੂੰ 22000 ਮਾਸਕ ਸੈੱਲਫ ਹੈੱਲਪ ਗਰੁੱਪਾਂ ਰਾਹੀਂ ਲੈ ਕੇ ਕਿਸਾਨ ਮੈਂਬਰਾਂ ਨੂੰ ਉਪਲਬਧ ਕਰਵਾਏ ਗਏ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਖੇਤੀਬਾੜੀ ਸਭਾਵਾਂ ਨੂੰ ਸਿੱਧੀ ਬਿਜਾਈ ਲਈ ਸਬਸਿਡੀ ‘ਤੇ 20 ਡੀ.ਐਸ.ਆਰ ਮਸ਼ੀਨਾਂ ਉਪਲਬਧ ਕਰਵਾਈਆਂ ਗਈਆਂ ਹਨ। ਜਿਨ•ਾਂ ਵੱਲੋਂ ਇਸ ਸੀਜਨ ਦੌਰਾਨ 937 ਏਕੜ ਜ਼ਮੀਨ ਵਿੱਚ ਝੋਨਾ ਲਗਾਉਣ ਦੀ ਉਮੀਦ ਹੈ।