ਇਸ ਵਾਰ ਕੁਰੂਕਸ਼ੇਤਰ ਵਿੱਚ ਨਹੀਂ ਲੱਗੇਗਾ ਸੂਰਜ ਗ੍ਰਹਿਣ ਮੇਲਾ

-ਅਸੁਵਿਧਾ ਤੋਂ ਬਚਣ ਲਈ ਸ਼ਰਧਾਲੂ ਇਸ਼ਨਾਨ ਅਤੇ ਪੂਜਾ ਕਰਨ ਲਈ ਨਾ ਆਉਣ-ਡਿਪਟੀ ਕਮਿਸ਼ਨਰ ਕੁਰੂਕਸ਼ੇਤਰ

ਨਿਊਜ਼ ਪੰਜਾਬ

ਲੁਧਿਆਣਾ, 10 ਜੂਨ -ਹਰ ਸਾਲ ਕੁਰੂਕਸ਼ੇਤਰ (ਹਰਿਆਣਾ) ਵਿਖੇ ਸੂਰਜ ਗ੍ਰਹਿਣ ਮੇਲਾ ਵੱਡੇ ਪੱਧਰ ‘ਤੇ ਲਗਾਇਆ ਜਾਂਦਾ ਹੈ, ਜਿਸ ਵਿੱਚ ਵਿਸ਼ਵ ਭਰ ਤੋਂ ਲੱਖਾਂ ਦੀ ਤਾਦਾਦ ਵਿੱਚ ਲੋਕ ਇਸ਼ਨਾਨ ਅਤੇ ਪੂਜਾ ਕਰਨ ਲਈ ਪਹੁੰਚਦੇ ਹਨ ਪਰ ਕੋਵਿਡ 19 ਮਹਾਂਮਾਰੀ ਦੇ ਚੱਲਦਿਆਂ ਜ਼ਿਲ•ਾ ਪ੍ਰਸਾਸ਼ਨ ਕੁਰੂਕਸ਼ੇਤਰ ਵੱਲੋਂ ਇਹ ਸੂਰਜ ਗ੍ਰਹਿਣ ਮੇਲਾ ਵੱਡੇ ਪੱਧਰ ‘ਤੇ ਆਯੋਜਿਤ ਨਾ ਕਰਨ ਦਾ ਫੈਸਲਾ ਕੀਤਾ ਹੈ।
ਇਸ ਸੰਬੰਧੀ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਆਦਿ ਰਾਜਾਂ ਦੀਆਂ ਸਰਕਾਰਾਂ ਨੂੰ ਲਿਖੇ ਪੱਤਰ ਵਿੱਚ ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਰਜ ਗ੍ਰਹਿਣ ਮੇਲਾ ਸਮਾਗਮ ਕੁਰੂਕਸ਼ੇਤਰ ਵਿਖੇ ਮਿਤੀ 21 ਜੂਨ, 2020 ਨੂੰ ਸਵੇਰੇ 10.20 ਵਜੇ ਤੋਂ ਦੁਪਹਿਰ 1.47 ਵਜੇ ਤੱਕ (ਇਸ ਸਮੇਂ ਦੌਰਾਨ ਸੂਰਜ ਗ੍ਰਹਿਣ ਲੱਗੇਗਾ) ਬਹੁਤ ਹੀ ਸੰਖੇਪ ਤੌਰ ‘ਤੇ ਮਨਾਇਆ ਜਾ ਰਿਹਾ ਹੈ। ਜਿਸ ਸ਼ਰਧਾਲੂਆਂ ਦੀ ਆਮਦ ਨਹੀਂ ਹੋਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੇਲੇ ਵਿੱਚ ਇਸ਼ਨਾਨ ਅਤੇ ਪੂਜਾ ਆਦਿ ਕਰਨ ਲਈ ਨਾ ਪਹੁੰਚਣ ਤਾਂ ਜੋ ਉਨ•ਾਂ ਨੂੰ ਕਿਸੇ ਵੀ ਤਰ•ਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।