ਸਾਇਕਲ ਉਦਯੋਗ ਨੇ ਬੈੰਕਾਂ ‘ਤੇ ਵੱਧ ਵਿਆਜ਼ ਲੈਣ ਦੇ ਲਾਏ ਦੋਸ਼ – ਸਰਕਾਰ ਨੇ ਕਾਰਵਾਈ ਨਾ ਕੀਤੀ ਤਾ ਯੂ ਸੀ ਪੀ ਐਮ ਏ ਬੈੰਕਾਂ ਵਿਰੁੱਧ ਕਰੇਗੀ ਮੁਜ਼ਾਹਰਾ

ਨਿਊਜ਼ ਪੰਜਾਬ
ਲੁਧਿਆਣਾ , 10 ਜੂਨ -ਯੂਨਾਈਟਿਡ ਸਾਇਕਲ ਐਂਡ ਪਾਰਟਸ ਮਨੂਫੈਕਚ੍ਰਰਜ਼ ਐਸੋਸੀਏਸ਼ਨ ਨੇ  ਭਾਰਤ ਸਰਕਾਰ ਦੇ  ਵਿੱਤ ਮੰਤਰਾਲੇ ਵਲੋਂ ਤਾਲਾਬੰਦੀ ਦੌਰਾਨ ਬੰਦ ਰਹੇ ਕਾਰੋਬਾਰੀਆਂ ਨੂੰ ਰਾਹਤ ਦੇਣ ਵਾਸਤੇ ਐਮਰਜੰਸੀ ਵਰਕਿੰਗ ਕੈਪੀਟਲ ਸਹੂਲਤ ਲਈ 3 ਲੱਖ ਕਰੋੜ ਰੁਪਏ ਦੀ ਮਦਦ ਦਾ ਐਲਨ ਕੀਤਾ ਸੀ ਦੀ ਬੈੰਕਾਂ ਵਲੋਂ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ |
 ਸਨਅਤਕਾਰਾਂ ਤੋਂ ਬੈੰਕ ਲੈ ਰਹੇ ਹਨ ਵੱਧ ਵਿਆਜ਼
ਐਸੋਸੀਐਸ਼ਨ ਦੇ ਦਫਤਰ ਗਿੱਲ ਰੋਡ ਵਿਖੇ ਹੋਈ ਮੀਟਿੰਗ ਵਿੱਚ ਤਾਲਾਬੰਦੀ ਤੋਂ ਬਾਅਦ ਕਾਰੋਬਾਰੀਆਂ ਨਾਲ ਬੈੰਕਾਂ ਦੇ ਵਤੀਰੇ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਬੈੰਕ ਵਿੱਤ ਮੰਤਰਾਲੇ ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ 7 .5 ਪ੍ਰਤੀਸ਼ਤ ਵਿਆਜ਼ ਵਸੂਲਣ ਦੀ ਥਾਂ 9 .5 ਪ੍ਰਤੀਸ਼ਤ ਵਿਆਜ਼ ਵਸੂਲ ਰਹੇ ਹਨ |
ਯੂ ਸੀ ਪੀ ਐਮ ਏ ਦੇ ਅਹੁਦੇਦਾਰਾਂ ਕੀਤੀ ਮੀਟਿੰਗ
ਮੀਟਿੰਗ ਵਿੱਚ ਹਾਜ਼ਰ ਅਹੁਦੇਦਾਰ ਗੁਰਚਰਨ ਸਿੰਘ ਜੈਮਕੋ ਸੀਨੀਅਰ ਮੀਤ ਪ੍ਰਧਾਨ , ਮਨਜਿੰਦਰ ਸਿੰਘ ਸਚਦੇਵਾ ਜਨਰਲ ਸਕੱਤਰ , ਅੱਛਰੂ ਰਾਮ ਗੁਪਤਾ ਵਿੱਤ ਸਕੱਤਰ , ਸਤਨਾਮ ਸਿੰਘ ਮੱਕੜ ਮੀਤ ਪ੍ਰਧਾਨ , ਰਾਜਿੰਦਰ ਸਿੰਘ ਸਰਹਾਲੀ ਪ੍ਰਾਪੇਗੰਡਾ ਸਕੱਤਰ ਅਤੇ ਵਲੈਤੀ ਰਾਮ ਦੁਰਗਾ ਜੁਇੰਟ ਸਕੱਤਰ ਨੇ ਬੈੰਕਾਂ ਨੂੰ ਵਾਰਨਿੰਗ ਦੇਂਦੇ ਹੋਏ ਕਿਹਾ ਕਿ ਜੇ ਉਨ੍ਹਾਂ ਕੇਂਦਰੀ ਵਿੱਤ ਮੰਤਰਾਲੇ ਦੀਆਂ ਹਦਾਇਤਾਂ ਦੀ ਪਾਲਣਾ ਨਾ ਕੀਤੀ ਤਾਂ ਸਨਅਤਕਾਰਾਂ ਤੇ ਵਪਾਰੀਆਂ ਦੀਆਂ ਸਾਂਝੀਆਂ ਜਥੇਬੰਦੀਆਂ ਇਨ੍ਹਾਂ ਦਾ ਡਟਵਾਂ ਵਿਰੋਧ ਕਰਦਿਆਂ ਮੁਜ਼ਾਹਰੇ ਕਰਨਗੀਆਂ |
ਬੈੰਕ ਮਨ ਮਰਜ਼ੀ ਦੀ ਉੱਚੀ ਵਿਆਜ਼  ਲੈ ਰਹੇ ਹਨ
ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸੱਚਦੇਵਾ ਵਲੋਂ ਐਮ ਐਸ ਐਮ ਈ ਮੰਤਰੀ ਨੂੰ ਭੇਜੇ ਇੱਕ ਪੱਤਰ ਵਿੱਚ ਇਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਦਯੋਗ  ਤਾ ਪਹਿਲਾ ਹੀ ਗੰਭੀਰ ਸੰਕਟ ਵਿੱਚ ਹਨ ਉਤੋਂ ਬੈੰਕ ਮਨ ਮਰਜ਼ੀ ਦੀ ਉੱਚੀ ਵਿਆਜ਼ ਲਾ ਕੇ ਕਾਰੋਬਾਰ ਨੂੰ ਚਲਣ ਨਹੀਂ ਦੇ ਰਹੇ | ਉਨ੍ਹਾਂ ਦੋਸ਼ ਲਾਇਆ ਕਿ ਹਰ ਬੈੰਕ ਆਪੋ ਆਪਣੀ ਮਨ ਮਰਜ਼ੀ ਕਰ ਰਿਹਾ ਹੈ ਤੇ ਉਨ੍ਹਾਂ ਦਾ ਸਰਕਾਰ ਵਲੋਂ ਬਣਾਏ ਨਿਯਮਾਂ ਨੂੰ ਲਾਗੂ ਕਰਨ ਦਾ ਕੋਈ ਇਰਾਦਾ ਨਹੀਂ ਲਗਦਾ |                     
ਬੈੰਕਾਂ ਤੇ ਸਖਤ ਕਾਰਵਾਈ ਕਰੇ ਸਰਕਾਰ
ਉਦਯੋਗ ਪਹਿਲਾਂ ਹੀ ਤਾਲਾਬੰਦੀ ਕਰਕੇ ਤਣਾਅ ਵਿੱਚ ਹਨ  ਅਤੇ ਕਾਰੋਬਾਰਾਂ ਨੂੰ ਮੁੜ ਸ਼ੁਰੂ ਕਰਨਾ ਪਹਿਲਾਂ ਹੀ ਇੱਕ ਚੁਣੌਤੀ ਬਣੀ ਹੋਈ  ਹੈ। ਬਜ਼ਾਰ ਵਿੱਚ ਉਤਪਾਦਾਂ ਦੀ ਮੰਗ ਮੁੱਕ  ਗਈ ਹੈ ਅਤੇ ਸਾਨੂੰ ਯਕੀਨ ਹੈ ਕਿ ਮੁੜ-ਪੈਰਾਂ ਤੇ ਖੜੇ ਹੋਣ ਵਿੱਚ ਹਾਲੇ ਕਾਫੀ ਸਮਾਂ ਲੱਗੇਗਾ।ਪਹਿਲਾਂ ਹੀ ਤਾਲਾਬੰਦੀ ਕਰਕੇ ਤਣਾਅ ਵਿੱਚ ਹਾਂ ਅਤੇ ਕਾਰੋਬਾਰਾਂ ਨੂੰ ਮੁੜ ਸ਼ੁਰੂ ਕਰਨਾ ਪਹਿਲਾਂ ਹੀ ਇੱਕ ਚੁਣੌਤੀ ਹੈ।ਅਸੀਂ ਵੱਖ-ਵੱਖ ਬੈਂਕਾਂ ਵਲੋਂ  ਵੱਖ-ਵੱਖ ਪਾਲਸੀਆਂ ਦੇ ਨਿਯਮਾਂ ਦੀ ਪਾਲਣਾ ਕਰ ਕੇ ਐਲਾਨੇ ਨਿਯਮਾਂ ਦੀ ਉਲੰਘਣਾ ਨੂੰ ਵੇਖਦੇ ਹੋਏ ਵਿਆਜ਼ ਦਰਾ ਨੂੰ ਤਰਕਸੰਗਤ ਬਣਾਉਣ ਅਤੇ  ਬੈੰਕਾਂ ਤੇ ਸਖਤ ਕਾਰਵਾਈ ਲਈ ਸਰਕਾਰ ਨੂੰ ਬੇਨਤੀ ਕਰਦੇ ਹਾਂ