ਮੋਗੇ ਵਿੱਚ ਪੁਲਿਸ ਪਾਰਟੀ ਤੇ ਹਮਲਾ – ਇੱਕ ਕਾਂਸਟੇਬਲ ਦੀ ਗੋਲੀ ਲਗਣ ਨਾਲ ਮੌਤ
ਨਿਊਜ਼ ਪੰਜਾਬ
ਮੋਗਾ, 9 ਜੂਨ – ਬੀਤੀ ਰਾਤ ਮੋਗਾ ਜ਼ਿਲ੍ਹੇ ਦੇ ਖੋਸਾ ਪਾਂਡੋ ਵਿਖੇ ਇਕ ਵਿਅਕਤੀ ਦੀ ਸ਼ਿਕਾਇਤ ‘ਤੇ ਮੁਜਰਮ ਨੂੰ ਫੜਨ ਗਈ ਪੁਲਿਸ ਪਾਰਟੀ ‘ਤੇ ਨੌਜਵਾਨ ਵੱਲੋਂ ਗੋਲੀਆਂ ਚਲਾਏ ਜਾਣ ਕਾਰਨ ਇੱਕ ਹੈੱਡ ਕਾਂਸਟੇਬਲ ਜਗਮੋਹਨ ਸਿੰਘ ਦੀ ਮੌਤ ਹੋ ਗਈ, ਅਤੇ ਸੀ.ਆਈ.ਏ ਮੋਗਾ ਦੇ ਇੰਸਪੈਕਟਰ ਤਰਲੋਚਨ ਸਿੰਘ ਅਤੇ ਇੱਕ ਹੈੱਡ ਕਾਂਸਟੇਬਲ ਰਿਧਮ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਖੋਸਾ ਪਾਂਡੋ ਵਾਸੀ ਗੁਰਵਿੰਦਰ ਸਿੰਘ ਦਾ ਦਿਨ ਵੇਲੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਚਾਚੇ ਨਾਲ ਤਕਰਾਰ ਹੋ ਗਿਆ ਸੀ , ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸਕਾਇਤ ਕੀਤੀ ਸੀ ਤੇ ਪੁਲਿਸ ਪਾਰਟੀ ਜਦ ਉਸ ਨੂੰ ਫੜਨ ਆਈ ਤਾਂ ਇਹ ਮੰਦਭਾਗੀ ਘਟਨਾ ਵਾਪਰੀ | ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਆਲਾ ਅਧਿਕਾਰੀ ਮੌਕੇ ‘ਤੇ ਪਹੁੰਚ ਗਏ । ਸੂਤਰਾਂ ਅਨੁਸਾਰ ਪੁਲਿਸ ਵੱਲੋਂ ਗੋਲੀ ਚਲਾਉਣ ਵਾਲਾ ਨੌਜਵਾਨ ਗੁਰਵਿੰਦਰ ਸਿੰਘ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਅਧਿਕਾਰਿਤ ਤੋਂ ਤੇ ਗਿਰਫਤਾਰੀ ਦੀ ਪੁਸ਼ਟੀ ਨਹੀਂ ਹੋਈ |