ਨਿਊਜ਼ ਪੰਜਾਬ
16 ਜਨਵਰੀ 2026
ਪੰਜਾਬ ਸਰਕਾਰ ਵਲੋਂ ਇਸ ਵਾਰ ਗਣਤੰਤਰ ਦਿਵਸ ‘ਤੇ ਸੂਬੇ ਦੇ ਚਾਰ ਹੋਰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਸਮੇਤ ਡੀ. ਐਸ. ਪੀ. ਸੁਨਾਮ ਊਧਮ ਸਿੰਘ ਵਾਲਾ ਹਰਵਿੰਦਰ ਸਿੰਘ ਖਹਿਰਾ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।ਪੰਜਾਬ ਸਰਕਾਰ ਵਲੋਂ ਆਪਣੇ 24 ਦਸੰਬਰ 2025 ਦੇ ਨੋਟੀਫਿਕੇਸ਼ਨ ਨੰਬਰ ਹੋਮ-ਐਚ ਐਮ-50 ਐਮ ਆਈ ਐਸ ਸੀ/147/2025’ਹੋਮ-5-1/1274349/2025 ਅਤੇ ਪੱਤਰ ਨੰਬਰ 392-412/ਸੀ ਬੀ-4 ਚੰਡੀਗੜ੍ਹ 13 ਜਨਵਰੀ 2026 ਜਰੀਏ ਪੰਜਾਬ ਸਰਕਾਰ ਵਲੋਂ ਗਣਤੰਤਰ ਦਿਵਸ 2026 ਦੇ ਮੌਕੇ ‘ਤੇ ਚੀਫ ਮਨਿਸਟਰਜ ਰਕਸ਼ਕ ਮੈਡਲ ਅਤੇ ਚੀਫ ਮਨਿਸਟਰ ਮੈਡਲ ਫਾਰ ਆਊਟਸਟੈਂਡਿੰਗ ਡਿਵੋਸ਼ਨ ਟੂ ਡਿਊਟੀ ਦਿੱਤਾ ਜਾਵੇਗਾ।
