ਕੇਜਰੀਵਾਲ ਕੋਰੋਨਾ ਦੀ ਲਪੇਟ ਵਿੱਚ ਆਏ ? ਇਕਾਂਤਵਾਸ ‘ਚ ਗਏ

ਨਿਊਜ਼ ਪੰਜਾਬ

ਨਵੀ ਦਿੱਲੀ , 8 ਜੂਨ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਰੋਨਾ ਦੇ ਸ਼ੱਕ ਕਾਰਨ ਇਕਾਂਤਵਾਸ ਵਿੱਚ ਚਲੇ ਗਏ ਹਨ | ਸੂਤਰਾਂ ਅਨੁਸਾਰ ਉਨ੍ਹਾਂ ਐਤਵਾਰ ਤੋਂ ਬਾਅਦ ਆਪਣੀ ਤਬੀਅਤ ਵਿਗੜੀ ਮਹਿਸੂਸ ਕੀਤੀ | ਉਨ੍ਹਾਂ ਨੂੰ ਗਲੇ ਵਿੱਚ ਖਰਾਸ਼ ਅਤੇ ਹਲਕਾ ਬੁਖਾਰ ਮਹਿਸੂਸ ਹੋ ਰਿਹਾ ਸੀ , ਉਨ੍ਹਾਂ ਆਪਣੀਆਂ ਸਾਰੀਆਂ ਮੀਟਿੰਗਾਂ ਰੱਦ ਕਰ ਦਿਤੀਆਂ ਹਨ | ਕਲ ਮੰਗਲਵਾਰ ਨੂੰ ਉਨ੍ਹਾਂ ਦਾ COVID – 19 ਟੈਸਟ ਲਈ ਸੈਂਪਲ ਲਏ ਜਾਣਗੇ |ਉਹ ਆਪਣੇ ਘਰੋਂ ਫੋਨ ਰਾਹੀਂ ਸਾਰੇ ਕੰਮ ਕਰ ਰਹੇ ਹਨ | 

 ਦਿੱਲੀ – COVID 19 ਦੀ ਅੱਜ ਦੀ ਰਿਪੋਰਟ

Image