ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ 40 ਮੁਕਤਿਆ ਸਹੀਦ ਸਿੰਘਾ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਕਥਾ ਅਤੇ ਕੀਰਤਨ ਸ਼ਮਾਗਮ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਿੱਘੇ ਸ਼ਹਿਯੋਗ ਨਾਲ ਕਰਵਾਏ ਗਏ। ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇ ਅਤੇ ਪ੍ਰਚਾਰਕਾ ਨੇ ਹਾਜਰੀਆ ਭਰੀਆ ਅਤੇ ਸੰਗਤਾਂ ਨੂੰ ਨਿਹਾਲ ਕੀਤਾ। ਇਹ ਸਮਾਗਮ ਸਵੇਰੇ ਅਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਅਤੇ ਕੀਰਤਨ ਦਾ ਪ੍ਰਵਾਹ ਆਰੰਭ ਹੋਇਆ ਅਤੇ ਸਵੇਰੇ ਅਮ੍ਰਿਤ ਵੇਲੇ ਤੋਂ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਘਰ ਦੇ ਹਜੂਰੀ ਰਾਗੀ ਭਾਈ ਗਗਨਦੀਪ ਸਿੰਘ ਅਮਨਦੀਪ ਸਿੰਘ ਨੇ ਸੰਗਤਾਂ ਨੂੰ ਸ਼ਰਵਣ ਕਰਵਾਏ ਅਤੇ ਸੰਗਤਾਂ ਨੇ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਕਿਤੇ ਗਏ ਅਤੇ ਗੁਰੂ ਘਰ ਦੇ ਮੀਤ ਗ੍ਰੰਥੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੰਗਤਾ ਨੂੰ 40 ਮੁਕਤਿਆਂ ਦੀ ਸਹੀਦੀਆਂ ਵਾਰੈ ਵਿਚਾਰ ਸਾਂਝੇ ਕੀਤੇ। ਅਤੇ ਸਾਮ ਦੇ ਸਮਾਗਮ ਵਿੱਚ ਸੋਧਰ ਰਹਿਰਾਸ ਦੀ ਚੌਂਕੀ ਤੋਂ ਬਾਅਦ ਭਾਈ ਸੁੱਖਵਿੰਦਰ ਸਿੰਘ (ਗੋਗਾ ਵੀਰਜੀ) ਬੀਬੀ ਕੌਲਾ ਭਿਲਾਈ ਕੇਂਦਰ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਸ੍ਰਵਣ ਕਰਵਾਏ ਅਤੇ ਨਿਹਾਲ ਕੀਤਾ ਉਪਰੰਤ ਗਿਆਨੀ ਕਰਨਜੋਤ ਸਿੰਘ ਪਟਿਆਲੇ ਵਾਲੀਆ ਨੇ ਸੰਗਤਾਂ ਨੂੰ 40 ਮੁਕਤਿਆਂ ਸਹੀਦ ਸਿੰਘਾ ਸਿੰਘਣੀਆਂ ਦੀਆ ਸਹੀਦੀਆਂ ਵਾਰੈ ਸੰਗਤਾ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ ਅਤੇ ਦੱਸੀਆਂ ਕੀ ਮੁਕਤਸਰ ਸਾਹਿਬ ਦਾ ਪੁਰਾਣਾ ਨਾਮ ਖਿਦਰਾਣੇ ਦੀ ਢਾਬ ਸੀ ਇਸ ਜਗ੍ਹਾ ਤੇ ਜੋ 40 ਸਿੰਘ ਗੁਰੂ ਗੋਬਿੰਦ ਸਿੰਘ ਜੀ ਤੋਂ ਬੇਮੁਖ ਹੋਕੇ ਬੇਦਾਵਾ ਲਿਖਕੇ ਦੇ ਆਏ ਸੀ ਉਹ 40 ਸਿੰਘ ਮਾਤਾ ਭਾਗ ਕੌਰ ਦੀ ਅਗਵਾਈ ਵਿੱਚ ਲੜਦੇ ਹੋਏ ਸ਼ਹੀਦ ਹੋਏ ਸਨ ਗੁਰੂ ਸਾਹਿਬ ਨੇ ਊਨਾ ਦੀ ਸ਼ਹੀਦੀ ਤੋਂ ਪੑਭਾਵਿਤ ਹੋਕੇ ਊਨਾ ਨੂੰ ਮੁਕਤੀ ਦਾ ਵਰਦਾਨ ਦਿੱਤਾ ਸੀ ਊਨਾ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਮਾਘ ਮਹੀਨੇ ਦੀ ਸੰਗਰਾਂਦ ਤੇ ਮੇਲਾ ਲੱਗਦਾ ਹੈ ਖਿਦਰਾਣੇ ਦੀ ਢਾਬ ਦਾ ਨਾਮ ਊਨਾ 40 ਮੁਕਤਿਆ ਦੇ ਨਾਮ ਤੇ ਮੁਕਤਸਰ ਸਾਹਿਬ ਹੈ । ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੇਅਰਮੈਨ ਬਲਜੀਤ ਸਿੰਘ ਸੇਠੀ ਅਤੇ ਦਰਸ਼ਨ ਸਿੰਘ ਅਤੇ ਹਰਪਾਲ ਸਿੰਘ ਨੇ ਸਾਂਝੇ ਤੋਰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਭਾਈ ਸੁੱਖਵਿੰਦਰ ਸਿੰਘ ਕੌਲਾ ਭਿਲਾਈ ਕੇਂਦਰ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਕੀਰਤਨੀ ਜੱਥੇ ਦਾ ਅਤੇ ਗਿਆਨੀ ਕਰਨਜੋਤ ਸਿੰਘ ਪਟਿਆਲੇ ਵਾਲੀਆਂ ਦਾ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨ ਕੀਤਾ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋਕੇ ਆਪਣੀਆ ਹਾਜਰੀਆ ਭਰੀਆ ਅਤੇ ਕਥਾ ਅਤੇ ਕੀਰਤਨ ਦਾ ਆਨੰਦ ਮਾਣਿਆ ਅਤੇ ਆਪਣਾ ਜੀਵਨ ਸਫਲਾ ਕਿਤਾ।ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਈਆ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਟਾਇਮ ਸਿਰ ਪਹੁੰਚਕੇ ਕਥਾ ਅਤੇ ਕੀਰਤਨ ਦਾ ਆਨੰਦ ਮਾਣਿਆ ਕਰਨ ਅਤੇ ਆਪਣਾ ਜੀਵਨ ਸਫਲਾ ਕਰਨ ਲਈ ਪ੍ਰੇਰਿਤ ਕੀਤਾ। ਸੰਗਤਾਂ ਵਿੱਚ ਹਾਜ਼ਰ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੈਅਰਮੈਨ ਬਲਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਦਰਸ਼ਨ ਸਿੰਘ ਜਗਮੋਹਨ ਸਿੰਘ ਸਰਬਜੀਤ ਸਿੰਘ ਚਗਰ ਮਲਕੀਤ ਸਿੰਘ ਯਸਪਾਲ ਸ਼ਿੰਘ ਗੁਰਦੀਪ ਸਿੰਘ ਕਾਲੜਾ ਰਜਿੰਦਰ ਸਿੰਘ ਭਾਟੀਆ ਸੁਖਵਿੰਦਰ ਪਾਲ ਸਿੰਘ ਚਰਨਜੀਤ ਸਿੰਘ ਪਾਇਲ ਮਨਜੀਤ ਸਿੰਘ ਪਾਇਲ ਦਲਜੀਤ ਸਿੰਘ ਡਾਕਟਰ ਪ੍ਰੇਮ ਸਿੰਘ ਚਾਵਲਾ ਤਰਲੋਕ ਸਿੰਘ ਸਚਦੇਵਾ ਪਰਮਜੀਤ ਸਿੰਘ ਅਮਰਜੀਤ ਸਿੰਘ ਬਲਬੀਰ ਸਿੰਘ ਜਸਵਿੰਦਰ ਸਿੰਘ ਤਜਿੰਦਰ ਸਿੰਘ ਜਗਜੀਵਨ ਸਿੰਘ ਸੋਹਨਪਾਲ , ਅਵੀ ,ਕੁੰਵਰ ਵੀ ਸਾਮਲ ਹੋਏ।
