
ਪੰਥ ਦੇ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਕੀਤਾ ਨਿਹਾਲ
***************
ਲੁਧਿਆਣਾ ,1ਜਨਵਰੀ(ਆਰ ਐਸ ਖ਼ਾਲਸਾ) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਵੱਲੋ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਦੀ ਪ੍ਰੇਰਣਾ ਸਦਕਾ ਖਾਲਸਾ ਫ਼ਰਨੀਚਰ ਪ੍ਰੀਵਾਰ ਅਤੇ ਸਹਿਯੋਗੀਆਂ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਬੜੇ ਉਤਸ਼ਾਹ ਦੇ ਨਾਲ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀ ਜੱਥਿਆਂ ਜਿੰਨ੍ਹਾਂ ਵਿੱਚ ਭਾਈ ਬਖਸੀਸ਼ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਇਕਬਾਲ ਸਿੰਘ ਮਨਾਵਾਂ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ,ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ,ਭਾਈ ਸਤਿੰਦਰਪਾਲ ਸਿੰਘ ਲੁਧਿਆਣੇ ਵਾਲੇ, ਭਾਈ ਸੰਜਮਪ੍ਰੀਤ ਸਿੰਘ ਆਦਿ ਸ਼ਾਮਲ ਸਨ ਨੇ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਮੱਕੜ ਨੇ ਵਿਸ਼ੇਸ਼ ਗੁਰਮਤਿ ਸਮਾਗਮ ਅੰਦਰ ਇੱਕਤਰ ਹੋਈਆਂ ਸੰਗਤਾਂ ਨੂੰ ਜਿੱਥੇ ਨਵੇਂ ਸਾਲ ਦੀ ਆਮਦ ਤੇ ਵਧਾਈਆਂ ਦਿੱਤੀਆਂ ਉੱਥੇ ਨਾਲ ਹੀ ਅਕਾਲ ਪੁਰਖ ਅੱਗੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਕਿਹਾ ਕਿ ਆਉਣ ਵਾਲਾ ਨਵਾਂ ਸਾਲ ਸਮੂਹ ਸੰਗਤਾਂ ਦੇ ਲਈ ਖੁਸ਼ੀਆਂ, ਖੇੜਿਆਂ ਤੇ ਖੁਸ਼ਹਾਲੀ ਵਾਲਾ ਹੋਵੇ।
ਇਸ ਦੌਰਾਨ ਉਨ੍ਹਾਂ ਨੇ ਸਮਾਗਮ ਦੇ ਮੁੱਖ ਪ੍ਰਬੰਧਕ ਸ.ਹਰਪਾਲ ਸਿੰਘ ਖਾਲਸਾ ਫਰਨੀਚਰ ਵਾਲੇ ਅਤੇ ਆਪਣੇ ਸਾਥੀਆਂ ਦੇ ਨਾਲ ਗੁਰਮਤਿ ਸਮਾਗਮ ਅੰਦਰ ਕੀਰਤਨ ਦੀ ਹਾਜ਼ਰੀ ਭਰਨ ਲਈ ਪੁੱਜੇ ਸਮੂਹ ਕੀਰਤਨੀ ਜੱਥਿਆਂ ਦੇ ਮੈਬਰਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ।ਇਸ ਦੌਰਾਨ ਸਮੁੱਚੇ ਸਮਾਗਮ ਅੰਦਰ ਸਟੇਜ ਸਕੱਤਰ ਦੀ ਸੇਵਾ ਪੰਥ ਦੇ ਪ੍ਰਸਿੱਧ ਵਿਦਵਾਨ ਭਾਈ ਭਗਵਾਨ ਸਿੰਘ ਜੌਹਲ ਨੇ ਬੜੀ ਬਾਖੂਬੀ ਨਾਲ ਨਿਭਾਈ।
ਸਮਾਗਮ ਅੰਦਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਮਹਿੰਦਰ ਸਿੰਘ ਡੰਗ, ਅੱਤਰ ਸਿੰਘ ਮੱਕੜ, ਰਜਿੰਦਰ ਸਿੰਘ ਡੰਗ,ਸੁਰਿੰਦਰਪਾਲ ਸਿੰਘ ਭੁਟੀਆਨੀ,ਗੁਰਦੀਪ ਸਿੰਘ ਡੀਮਾਰਟੇ,ਐਨ.ਐਸ ਕਥੂਰੀਆ,ਬਲਬੀਰ ਸਿੰਘ ਭਾਟੀਆ ,ਭੁਪਿੰਦਰ ਸਿੰਘ ਜੁਨੇਜਾ ,ਸਰਬਜੀਤ ਸਿੰਘ ਛਾਪਾ, ਭੁਪਿੰਦਰ ਸਿੰਘ (ਮਨੀ ਜਿਊਲਰਜ਼),ਅਵਤਾਰ ਸਿੰਘ ਬੀ.ਕੇ,ਜਗਜੀਤ ਸਿੰਘ ਮੱਕੜ,ਸੁਰਿੰਦਰ ਸਿੰਘ ਚੌਹਾਨ,,ਰਣਜੀਤ ਸਿੰਘ ਖਾਲਸਾ,ਸਰਬਜੀਤ ਸਿੰਘ ਛਾਪਾ, , ਰਣਜੀਤ ਸਿੰਘ, ਗੁਰਚਰਨ ਸਿੰਘ
ਹਰਪਾਲ ਸਿੰਘ ਬੱਤਰਾ ,ਅਵਤਾਰ ਸਿੰਘ ਮਿੱਡਾ, ਪਰਮਜੀਤ ਸਿੰਘ ਸੇਠੀ,, ਹਰਬੰਸ ਸਿੰਘ ਰਾਜਾ,ਹਰਮੀਤ ਸਿੰਘ ਡੰਗ, ਰਜਿੰਦਰ ਸਿੰਘ ਮਕੱੜ ,ਇੰਦਰਜੀਤ ਸਿੰਘ ਛਾਬੜਾ, ਹਰਪ੍ਰੀਤ ਸਿੰਘ,ਵਿਸ਼ੇਸ਼ ਤੌਰ ਤੇ ਹਾਜਰ ਸਨ ।
*****************
