ਬੀ.ਸੀ.ਸੀ.ਆਈ. ਦਾ ਵੱਡਾ ਫੈਸਲਾ: ਕੇਕੇਆਰ ਤੋਂ ਮੁਸਤਫਿਜ਼ੁਰ ਰਹਿਮਾਨ ਨੂੰ ਹਟਾਉਣ ਦੇ ਨਿਰਦੇਸ਼, ਬੰਗਲਾਦੇਸ਼ ’ਚ ਹਿੰਦੂਆਂ ਖ਼ਿਲਾਫ਼ ਹਿੰਸਾ ਕਾਰਨ ਵਿਵਾਦ

ਨਿਊਜ਼ ਪੰਜਾਬ

3 ਜਨਵਰੀ 2026

ਬੀ.ਸੀ.ਸੀ.ਆਈ. ਨੇ ਸ਼ਾਹਰੁਖ ਖਾਨ ਦੀ ਆਈ.ਪੀ.ਐਲ. ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ ਬੰਗਲਾਦੇਸ਼ੀ ਖਿਡਾਰੀ ਮੁਸਤਫਿਜ਼ੁਰ ਰਹਿਮਾਨ ਨੂੰ ਟੀਮ ’ਚੋਂ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਬੰਗਲਾਦੇਸ਼ ਵਿਚ ਘੱਟ ਗਿਣਤੀ ਹਿੰਦੂਆਂ ਵਿਰੁੱਧ ਚੱਲ ਰਹੀ ਹਿੰਸਾ ਕਾਰਨ ਉਸ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ।

ਬੀ.ਸੀ.ਸੀ.ਆਈ. ਦੇ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ ਕਿ ਹਾਲੀਆ ਘਟਨਾਕ੍ਰਮ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇ ਕੇਕੇਆਰ ਕਿਸੇ ਬਦਲਵੇਂ ਖਿਡਾਰੀ ਦੀ ਮੰਗ ਕਰਦੀ ਹੈ ਤਾਂ ਬੋਰਡ ਵੱਲੋਂ ਉਸਦੀ ਮਨਜ਼ੂਰੀ ਦਿੱਤੀ ਜਾਵੇਗੀ।

ਦੱਸ ਦੇਈਏ ਕਿ ਬਾਲੀਵੁੱਡ ਸੁਪਰਸਟਾਰ ਅਤੇ ਕੇ.ਕੇ.ਆਰ. ਦੇ ਮਾਲਕ ਸ਼ਾਹਰੁਖ ਖਾਨ ਦੀ ਮੁਸਤਫਿਜ਼ੁਰ ਨੂੰ ਖਰੀਦਣ ਲਈ ਵੱਡੀ ਆਲੋਚਨਾ ਹੋਈ ਸੀ।

ਬੰਗਲਾਦੇਸ਼ ਵਿਚ ਹਿੰਦੂਆਂ ਵਿਰੁੱਧ ਚੱਲ ਰਹੀ ਹਿੰਸਾ ਦੇ ਵਿਚਕਾਰ ਰਹਿਮਾਨ ਦੇ ਆਈ.ਪੀ.ਐਲ. ਵਿਚ ਭਾਗੀਦਾਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਥੇ ਪਿਛਲੇ 14 ਦਿਨਾਂ ਵਿਚ ਤਿੰਨ ਹਿੰਦੂ ਮਾਰੇ ਗਏ ਹਨ।ਆਈ.ਪੀ.ਐਲ. 2026 ਦੀ ਸ਼ੁਰੂਆਤ 26 ਮਾਰਚ ਨੂੰ ਹੋਵੇਗੀ, ਜਦਕਿ ਫਾਈਨਲ ਮੈਚ 31 ਮਈ ਨੂੰ ਖੇਡਿਆ ਜਾਵੇਗਾ ।