ਅਨਿਲ ਅੰਬਾਨੀ ਦੇ ਪੁੱਤਰ ਜੈ ਅਨਮੋਲ ਅੰਬਾਨੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

ਨਿਊਜ਼ ਪੰਜਾਬ

9 ਦਸੰਬਰ 2025

ਕੇਂਦਰੀ ਜਾਂਚ ਬਿਊਰੋ (CBI) ਨੇ ਉਦਯੋਗਪਤੀ ਅਨਿਲ ਅੰਬਾਨੀ ਦੇ ਪੁੱਤਰ ਜੈ ਅਨਮੋਲ ਅਨਿਲ ਅੰਬਾਨੀ ਖ਼ਿਲਾਫ਼  ਯੂਨੀਅਨ ਬੈਂਕ ਆਫ਼ ਇੰਡੀਆ ਨੂੰ ₹228.06 ਕਰੋੜ ਦਾ ਵਿੱਤੀ ਨੁਕਸਾਨ ਪਹੁੰਚਾਉਣ ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ, ਇਹ ਕਾਰਵਾਈ ਬੈਂਕ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਅਨਮੋਲ ਅੰਬਾਨੀ ਨੇ ਆਪਣੇ ਸਮੂਹ ਦੀ ਇੱਕ ਕੰਪਨੀ (RHFL) ਰਾਹੀਂ ਬੈਂਕ ਤੋਂ ਕਰਜ਼ਾ ਲਿਆ ਸੀ ਪਰ ਬਾਅਦ ਵਿੱਚ ਕਰਜ਼ਾ ਚੁਕਾਉਣ ਵਿੱਚ ਅਸਫ਼ਲ ਰਹੇ, ਜਿਸ ਨਾਲ ਬੈਂਕ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ।

ਬੈਂਕ ਨੇ ਸਪੱਸ਼ਟ ਦੋਸ਼ ਲਾਇਆ ਹੈ ਕਿ ਕੰਪਨੀ ਦੇ ਸਾਬਕਾ ਪ੍ਰਮੋਟਰ/ਨਿਰਦੇਸ਼ਕ ਰਹੇ ਦੋਸ਼ੀਆਂ ਨੇ ਖਾਤਿਆਂ ਵਿੱਚ ਹੇਰ-ਫੇਰ ਕਰਕੇ ਫੰਡਾਂ ਦਾ ਧੋਖਾਧੜੀ ਵਾਲਾ ਗਲਤ ਉਪਯੋਗ ਕੀਤਾ। ਉਨ੍ਹਾਂ ਨੇ ਬੈਂਕ ਵੱਲੋਂ ਦਿੱਤੇ ਵਿੱਤ ਦੀ ਦੁਰਵਰਤੋਂ ਕੀਤੀ ਅਤੇ ਧਨ ਨੂੰ ‘ਸਾਈਫ਼ਨ ਆਫ਼’ ਕਰਕੇ ਹੋਰ ਕਾਰਜਾਂ ਵਿੱਚ ਲਗਾ ਦਿੱਤਾ, ਜਿਸ ਕਾਰਨ ਬੈਂਕ ਨੂੰ ₹228 ਕਰੋੜ ਦਾ ਨੁਕਸਾਨ ਹੋਇਆ।

CBI ਨੇ ਹੁਣ ਇਸ ਮਾਮਲੇ ਵਿੱਚ ਫੰਡਾਂ ਦੀ ਵਰਤੋਂ ਅਤੇ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਸਮੇਤ ਵਿਸਤ੍ਰਿਤ ਜਾਂਚ ਸ਼ੁਰੂ ਕਰ ਦਿੱਤੀ ਹੈ।