200 ਸ਼ਹਿਰ ਬਨਣਗੇ ਜੰਗਲ – ਪੜ੍ਹੋ ਕੀ ਹੈ ‘ ਨਗਰ ਵਣ ‘ ਦੀ ਕੇਂਦਰੀ ਯੋਜਨਾ
ਨਿਊਜ਼ ਪੰਜਾਬ
ਨਵੀ ਦਿੱਲੀ , 5 ਜੂਨ – ਭਾਰਤ ਸਰਕਾਰ ਦੇਸ਼ ਵਾਤਾਵਰਨ ਸ਼ੁੱਧ ਕਰਨ ਵਾਸਤੇ ਆਉਂਦੇ ਪੰਜ ਸਾਲਾਂ ਵਿੱਚ 200 ਸ਼ਹਿਰੀ ਜੰਗਲ ਸਥਾਪਤ ਕਰੇਗੀ | ਇੱਹ ਐਲਾਨ ਕੇਂਦਰੀ ਜੰਗਲਾਤ ਅਤੇ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਕਰਦਿਆਂ ਕਿਹਾ ਕਿ ਸ਼ਹਿਰੀ ਵੱਸੋਂ ਨੂੰ ਸ਼ੁੱਧ ਹਵਾ ਵਾਲੇ ਵਾਤਾਵਰਨ ਲਈ ਉਕਤ ‘ 200 ਸ਼ਹਿਰੀ ਵਣ ‘ਜੰਗਲ ਨਗਰ ਨਿਗਮਾਂ , ਜੰਗਲਾਤ ਵਿਭਾਗ , ਸੰਸਥਾਵਾਂ ਅਤੇ ਸ਼ਹਿਰੀ ਵੱਸੋਂ ਦੇ ਸਹਿਯੋਗ ਨਾਲ ਬਣਾਏ ਜਾਣਗੇ | ਉਨ੍ਹਾਂ ਕਿਹਾ ਕਿ ਪੁਣੇ ਸ਼ਹਿਰ ਵਿੱਚ 40 ਏਕੜ ਦੀ ਵਣ ਭੂਮੀ ’ਤੇ ਇੱਕ ਜੰਗਲ ਵਿਕਸਿਤ ਕੀਤਾ ਗਿਆ ਹੈ। 65000 ਤੋਂ ਜ਼ਿਆਦਾ ਦਰੱਖਤ, 5 ਤਲਾਬ, 2 ਵਾਚ ਟਾਵਰ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਕਈ ਦਰੱਖਤ 25-30 ਫੁੱਟ ਤੱਕ ਵਧ ਰਹੇ ਹਨ। ਇਸ ਸਾਲ ਜ਼ਿਆਦਾ ਪੌਦੇ ਲਗਾਏ ਜਾਣਗੇ।
ਅੱਜ ਇੱਹ ਜੰਗਲ ਪੌਦਿਆਂ ਦੀਆਂ 23 ਪ੍ਰਜਾਤੀਆਂ, 29 ਪੰਛੀਆਂ ਦੀਆਂ ਪ੍ਰਜਾਤੀਆਂ, 15 ਤਿਤਲੀਆਂ ਦੀਆਂ ਪ੍ਰਜਾਤੀਆਂ, 10 ਰੇਂਗਣ ਵਾਲੇ ਜੀਵ ਅਤੇ 3 ਥਣਧਾਰੀ ਪ੍ਰਜਾਤੀਆਂ ਨਾਲ ਜੈਵ ਵਿਭਿੰਨਤਾ ਭਰਪੂਰ ਹੈ। ਨਾ ਸਿਰਫ਼ ਸ਼ਹਿਰੀ ਵਣ ਪ੍ਰੋਜੈਕਟ ਈਕੋਸਿਸਟਮ ਨੂੰ ਸੰਤੁਲਿਤ ਬਣਾ ਕੇ ਰੱਖਣ ਵਿੱਚ ਮਦਦ ਕਰ ਰਿਹਾ ਹੈ, ਬਲਕਿ ਪੁਨੀਕਾਰੀ ਨੂੰ ਸਵੇਰੇ ਅਤੇ ਸ਼ਾਮ ਦੀ ਸੈਰ ਲਈ ਚੰਗਾ ਪੈਦਲ ਰਸਤਾ ਅਤੇ ਇੱਕ ਜਗ੍ਹਾ ਵੀ ਪ੍ਰਦਾਨ ਕਰਦੀ ਹੈ। ਵਾਜਰੇ ਸ਼ਹਿਰੀ ਵਣ ਹੁਣ ਦੇਸ਼ ਦੇ ਬਾਕੀ ਹਿੱਸਿਆਂ ਲਈ ਇੱਕ ਰੋਲ ਮਾਡਲ ਹਨ।