ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਫੇਸ 1 ਵਿਖ਼ੇ ਸ਼ਤਾਬਦੀ ਨੂੰ ਸਮਰਪਿਤ ਕਥਾ ਅਤੇ ਕੀਰਤਨ ਸਮਾਗਮ 21 ਤੋਂ 25 ਤੱਕ – ਕੁਲਵਿੰਦਰ ਸਿੰਘ ਬੈਨੀਪਾਲ   

ਨਿਊਜ਼ ਪੰਜਾਬ

ਲੁਧਿਆਣਾ, 13 ਨਵੰਬਰ – ਸ਼੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਅਤੇ ਭਾਈ ਦਿਆਲਾ ਜੀ, ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਥਾ ਅਤੇ ਕੀਰਤਨ ਸਮਾਗਮ ਅਤੇ ਕਵੀ ਦਰਬਾਰ, ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਦੀਆ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਸਦਕਾ ਮਿਤੀ 21 ਦਿਨ ਸ਼ੁਕਰਵਾਰ ਤੋਂ ਲੈਕੇ ਮਿਤੀ 25 ਦਿਨ ਮੰਗਲਵਾਰ ਤੱਕ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਂ ਰਹੇ ਹਨ। ਇਹ ਜਾਣਕਾਰੀ ਦਿੰਦੀਆ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕੀ ਸਮਾਗਮ ਵਿੱਚ ਪੁੱਜ ਰਹੇ ਪੰਥ ਪ੍ਰਸਿੱਧ ਪ੍ਰਚਾਰਕ ਅਤੇ ਪੰਥ ਪ੍ਰਸਿੱਧ ਰਾਗੀ ਜੱਥੇ 21 ਤੋਂ 25 ਤੱਕ ਕੀਰਤਨ ਦੀਆਂ ਛਹਿਬਰਾਂ ਲਾਉਣਗੇ ਅਤੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਗੁਰੂ ਜੱਸ ਨਾਲ ਜੋੜਨਗੇ।ਮਿਤੀ 21 ਦਿਨ ਸ਼ੁਕਰਵਾਰ ਨੂੰ ਗੁਰੂ ਤੇਗ ਬਹਾਦਰ ਜੀ ਦੀ 350ਵੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੀਬੀਆਂ ਦੇ ਪ੍ਰੋਗਰਾਮ ਵਿੱਚ 350 ਬੀਬੀਆਂ ਇਕੱਠੀਆਂ ਸਟੇਜ ਤੇ ਬੈਠਕੇ ਕੀਰਤਨ ਦੀ ਸੇਵਾ ਕਰਨਗੀਆਂ ਜਿਸ ਦਾ ਟਾਈਮ ਦੁਪਹਿਰ 12 ਵੱਜੇ ਤੋਂ ਸ਼ਾਮ 4:30 ਤੱਕ ਹੋਵੇਗਾ ਜਿਸ ਪੰਥ ਪ੍ਰਸਿੱਧ ਸਖਸੀਅਤਾਂ ਪਹੁਚਣਗੀਆ। ਇਹ ਸਮਾਗਮ ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1,ਗੁਰਦੁਵਾਰਾ ਬਾਬਾ ਦੀਪ ਸਿੰਘ ਅਤੇ ਯੂਨਾਇਟਡ ਸਿੱਖਸ ਅਤੇ ਮਾਤਾ ਵਿਪਨਪ੍ਰੀਤ ਕੌਰ ਜੀ ਦੇ ਸਹਿਯੋਗ ਸਦਕਾ ਕਰਵਾਏ ਜਾ ਰਹੇ ਹਨ।ਮਿਤੀ 22 ਦਿਨ ਸ਼ਨੀਵਾਰ ਨੂੰ ਗਿਆਨੀ ਹਰਜੀਤ ਸਿੰਘ ਜੀ ਲੁੱਧਿਆਣੇ ਵਾਲੇ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਾਰੇ ਜਾਣੂ ਕਰਵਾਓਣਗੇ ਅਤੇ ਮਿਤੀ 23 ਦਿਨ ਐਤਵਾਰ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਮਹਾਨ ਕਵੀ ਦਰਬਾਰ ਕਰਵਾਇਆ ਜਾਂ ਰਿਹਾ ਹੈਂ ਜਿਸ ਵਿੱਚ ਪੰਥ ਪ੍ਰਸਿੱਧ ਕਵੀ ਭਾਈ ਰਛਪਾਲ ਸਿੰਘ ਪਾਲ, ਕਵੀ ਕਰਮਜੀਤ ਸਿੰਘ ਨੂਰ, ਕਵੀ ਜਮੀਰ ਅਲੀ ਜਮੀਰ ਮਾਲੇਰਕੋਟਲਾ ਅਤੇ ਪੰਥਕ ਕਵੀ ਚੈਨ ਸਿੰਘ ਜੀ ਸੰਗਤਾਂ ਨੂੰ ਕਵਿਤਾਵਾਂ ਰਾਹੀਂ ਨਿਹਾਲ ਕਰਨਗੇ। ਅਤੇ ਮਿਤੀ 24 ਦਿਨ ਸੋਮਵਾਰ ਨੂੰ ਪੰਥ ਪ੍ਰਸਿੱਧ ਰਾਗੀ ਪੁਸ਼ਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਅਤੇ ਮੰਗਲਵਾਰ ਮਿਤੀ 25 ਨੂੰ ਸਵੇਰ ਅੰਮ੍ਰਿਤ ਵੇਲੇ ਤੋਂ ਹੀ ਗੁਰਵਾਣੀ ਦੇ ਪ੍ਰਵਾਹ ਆਰੰਭ ਹੋ ਜਾਣਗੇ ਜਿਸ ਵਿੱਚ ਸਵੇਰ ਨਿਤਨੇਮ ਅਤੇ ਕੀਰਤਨ ਸੰਗਤੀ ਰੂਪ ਵਿੱਚ ਸਵੇਰ 5 ਵੱਜੇ ਤੋਂ ਸਵੇਰ 6:10 ਵੱਜੇ ਤੱਕ ਅਤੇ 6:10 ਵੱਜੇ ਤੋਂ 7:20 ਤੱਕ ਆਸਾ ਜੀ ਦੀ ਵਾਰ ਦੇ ਕੀਰਤਨ ਭਾਈ ਦਿਲਬਾਗ ਸਿੰਘ ਹਜ਼ੂਰੀ ਰਾਗੀ ਗੁਰਦੁਵਾਰਾ ਸਾਹਿਬ ਵਾਲੇ ਕਰਨਗੇ।ਅਤੇ 7:20 ਤੋਂ 8:20 ਤੱਕ ਗਿਆਨੀ ਮਹਿੰਦਰ ਸਿੰਘ ਜੀ ਮੀਤ ਗ੍ਰੰਥੀ ਗੁਰਦੁਵਾਰਾ ਸਾਹਿਬ ਵਾਲੇ ਸੰਗਤਾਂ ਨਾਲ ਗੁਰੂ ਸਾਹਿਬ ਦੀ ਸ਼ਹੀਦੀ ਵਾਰੇ ਸੰਗਤਾਂ ਨਾਲ ਵਿਚਾਰ ਕਰਨਗੇ 8:20 ਤੋਂ 9 ਵੱਜੇ ਤੱਕ ਭਾਈ ਗਗਨਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਵਾਰਾ ਸਾਹਿਬ ਵਾਲੇ ਕੀਰਤਨ ਦੀ ਸੇਵਾ ਕਰਨਗੇ ਅਤੇ 9 ਵੱਜੇ ਤੋਂ 10:45 ਤੱਕ ਗੁਰਬਾਣੀ ਕੀਰਤਨ ਗੁਰਦੁਵਾਰਾ ਸਾਹਿਬ ਦੀ ਇਸਤ੍ਰੀ ਸਤਿਸੰਗ ਸਭਾ ਵਾਲੀਆਂ ਬੀਬੀਆਂ ਕਰਨਗੀਆਂ। 10:45 ਤੋਂ 12 ਵੱਜੇ ਤੱਕ ਕਥਾ ਵਿਚਾਰ ਗਿਆਨੀ ਗੁਰਦੀਪ ਸਿੰਘ ਹੈਡ ਗ੍ਰੰਥੀ ਪਾਉਂਟਾ ਸਾਹਿਬ ਵਾਲੇ ਸੰਗਤਾਂ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਅਤੇ ਊਨਾ ਦੇ ਜੀਵਨ ਵਾਰੇ ਜਾਣੂ ਕਰਵਾਓਣਗੇ ਅਤੇ 12 ਵੱਜੇ ਤੋਂ 1:15 ਵੱਜੇ ਤੱਕ ਭਾਈ ਰਣਧੀਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਸੰਗਤਾਂ ਨੂੰ ਰਸਭੀਨਾਂ ਕੀਰਤਨ ਸ੍ਰਵਨ ਕਰਵਾਉਣਗੇ। ਅਰਦਾਸ ਹੁਕਮਨਾਮੇ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਾਰਤਾਇਆ ਜਾਵੇਗਾ। ਸ਼ਾਮ ਦੇ ਸਮਾਗਮ ਵਿੱਚ ਰਹਿਰਾਸ ਅਤੇ ਆਰਤੀ ਸ਼ਾਮ 6 ਵੱਜੇ ਤੋਂ 7ਵੱਜੇ ਤੱਕ ਅਤੇ ਰਹਿਰਾਸ ਸੋਧਰ ਦੀ ਚੌਕੀ ਤੋਂ ਬਾਅਦ 7 ਵੱਜੇ ਤੋਂ 8:15 ਵੱਜੇ ਤੱਕ ਭਾਈ ਗੁਰਚਰਨ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ 8:15 ਤੋਂ 9:30 ਵੱਜੇ ਤੱਕ ਭਾਈ ਗੁਰਦਿੱਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਰਸਭੀਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਅਰਦਾਸ ਹੁਕਮਨਾਮੇ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਾਰਤਾਇਆ ਜਾਵੇਗਾ। ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈਂ ਕੀ ਟਾਈਮ ਸਿਰ ਗੁਰਦੁਵਾਰਾ ਸਾਹਿਬ ਪੌਂਚੋ ਅਤੇ ਕਥਾ ਅਤੇ ਕੀਰਤਨ ਦਾ ਆਨੰਦ ਮਾਣੋ ਅਤੇ ਆਪਣਾ ਜੀਵਨ ਸਫਲਾਂ ਕਰੋ ਲਾ ਮਿੱਟਿੰਗ ਵਿੱਚ ਸ਼ਾਮਲ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੇਅਰਮੈਨ ਬਲਜੀਤ ਸਿੰਘ ਸੇਠੀ ਸੀਨੀਅਰ ਮੈਂਬਰ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਬਲਬੀਰ ਸਿੰਘ ਗੁਰਦੀਪ ਸਿੰਘ ਕਾਲੜਾ ਚਰਨਜੀਤ ਸਿੰਘ ਦਰਸ਼ਨ ਸਿੰਘ ਜਗਮੋਹਨ ਸਿੰਘ ਸਰਬਜੀਤ ਸਿੰਘ ਚੱਗਰ ਤਰਲੋਕ ਸਿੰਘ ਸੱਚਦੇਵਾ ਜੋਗਿੰਦਰ ਸਿੰਘ ਵੱਧਵਾ