ਗੁਰਦੀਪ ਸਿੰਘ ਗੋਸ਼ਾ ਨੇ ਬੈਂਸ ਦਾ ਪੁਤਲਾ ਫੂਕਿਆ, ਬੀਜ ਘੋਟਾਲੇ ਵਿੱਚ ਬੈਂਸ ਦੀ ਭੂਮਿਕਾ ਦੀ ਜਾਂਚ ਦੀ ਮੰਗ
ਨਿਊਜ਼ ਪੰਜਾਬ
ਲੁਧਿਆਣਾ , 3 ਜੂਨ -ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਸਮਰਥਕਾਂ ਦੇ ਨਾਲ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਪੁਤਲਾ ਫੂਕਿਆ ਅਤੇ ਮੰਗ ਕੀਤੀ ਕਿ ਬੀਜ ਘੋਟਾਲੇ ਵਿੱਚ ਬੈਂਸ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। ਗੁਰਦੀਪ ਗੋਸ਼ਾ ਨੇ ਦੋਸ਼ ਲਾਇਆ ਕਿ ਬੀਜ ਘੋਟਾਲੇ ਦੇ ਦੋਸ਼ੀਆਂ ਨੂੰ ਬੈਂਸ ਪਨਾਹ ਦਿੰਦਾ ਹੈ।
ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਬੀਜ ਘੋਟਾਲੇ ਵਿੱਚ ਬਲਜਿੰਦਰ ਸਿੰਘ ਦੀ ਗ੍ਰਿਫਤਾਰੀ ਕੀਤੀ ਗਈ ਹੈ ਉਹ ਸਿਮਰਜੀਤ ਸਿੰਘ ਬੈਂਸ ਦਾ ਖਾਸ ਹੈ ਅਤੇ ਬੈਂਸ ਦੀ ਸ਼ਹਿ ਤੇ ਕਿਸਾਨਾਂ ਨਾਲ ਠੱਗੀ ਮਾਰਦੇ ਸਨ।
ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਕਾਂਗਰਸ ਮੰਤਰੀ ਸੁੱਖੀ ਰੰਧਾਵਾ ਦੇ ਨਾਲ ਨਾਲ ਬੈਂਸ ਦੀ ਸ਼ਮੂਲੀਅਤ ਇਹ ਜ਼ਾਹਿਰ ਕਰਦੀ ਹੈ ਕਿ ਇਹ ਦੋਵੇ ਨੇਤਾ ਆਪਣੇ ਖਾਸ ਵਿਅਕਤੀਆਂ ਤੋਂ ਨਕਲੀ ਬੀਜਾਂ ਦਾ ਕੰਮ ਕਰਵਾਉਂਦੇ ਸਨ।
ਗੁਰਦੀਪ ਸਿੰਘ ਗੋਸ਼ਾ ਨੇ ਮੰਗ ਕੀਤੀ ਕਿ ਬੀਜ ਘੋਟਾਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਓਹਨਾ ਇਹ ਵੀ ਕਿਹਾ ਕਿ ਜਦੋਂ ਬੀਜ ਘੋਟਾਲੇ ਦਾ ਮੁੱਖ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਸਿਮਰਜੀਤ ਬੈਂਸ ਦੀ ਪਾਰਟੀ ਦੇ ਬੰਦੇ ਉਸ ਨੂੰ ਬਚਾਉਣ ਪਹੁੰਚੇ ਸਨ। ਓਹਨਾਂ ਕਿਹਾ ਕਿ ਜੇਕਰ ਬੈਂਸ ਨੂੰ ਨਾਮਜ਼ਦ ਕਰਕੇ ਤਫਤੀਸ਼ ਨਾ ਕੀਤੀ ਤਾਂ ਇਹ ਸਮਝਿਆ ਜਾਏਗਾ ਕਾਂਗਰਸ ਅਤੇ ਬੈਂਸ ਭਰਾ ਬੀਜ ਘੋਟਾਲੇ ਵਿੱਚ ਸ਼ਾਮਿਲ ਹਨ।
ਇਸ ਮੌਕੇ ਤੇ ਅਮਨ ਸੈਣੀ, ਹਰਮਨ ਅਰਨੇਜਾ, ਗੁਰਵਿੰਦਰ ਭੰਮਰਾ, ਪਰਮਿੰਦਰ ਸਿੰਘ ਮੰਟਾ, ਸੁਖਜਿੰਦਰ ਸਿੰਘ, ਬੀਬੀ ਮਨਦੀਪ ਕੌਰ, ਬੀਬੀ ਬਲਬੀਰ ਕੌਰ, ਅਮਰਜੀਤ ਕੌਰ, ਅਮਰਜੋਤ ਸਿੰਘ, ਸਤਨਾਮ ਸਿੰਘ ਲੋਹਾਰਾ, ਸ਼ਿੰਦਾ ਪ੍ਰਧਾਨ, ਸਰਬਜੀਤ ਸਿੰਘ, ਵਿਕਰਮ ਸਿੰਘ, ਜਸਵੰਤ ਸਿੰਘ, ਸਤਿੰਦਰ ਸਿੰਘ, ਗੁਰਰਾਜ ਸਿੰਘ, ਸਰਬਜੀਤ ਸਿੰਘ, ਗੁਰਸੇਵਕ ਸਿੰਘ, ਕੰਵਲਪ੍ਰੀਤ ਸਿੰਘ, ਗੁਰਦੀਪ ਸਿੰਘ,ਪ੍ਰਦੀਪ ਕੁਮਾਰ ਦੀਪੂ ,ਹਰਮੀਤ ਸਿੰਘ, ਹਰਦੇਵ ਸਿੰਘ ਸਮੇਤ ਹੋਰ ਵੀ ਹਾਜ਼ਿਰ ਸਨ।