ਮੁਹਾਲੀ ਵਿੱਚ ਦਿਨ ਦਿਹਾੜੇ ਹੋਟਲ ‘ਤੇ ਫਾਇਰਿੰਗ,ਬਾਈਕ ਸਵਾਰ ਬਦਮਾਸ਼ਾਂ ਨੇ ਕੀਤੀ ਫਾਇਰਿੰਗ

ਨਿਊਜ਼ ਪੰਜਾਬ

9 ਨਵੰਬਰ 2025

ਮੋਹਾਲੀ ਦੇ ਜੀਰਕਪੁਰ ਪਟਿਆਲਾ ਹਾਈਵੇ ‘ਤੇ ਦਿਨ ਦਿਹਾੜੇ ਇਕ ਹੋਟਲ ‘ਤੇ ਗੋਲੀਆਂ ਚਲੀਆਂ ਹਨ। ਗੋਲੀਆਂ ਹੋਟਲ ਦੇ ਇਕ ਕਰਮਚਾਰੀ ‘ਤੇ ਚਲਾਈਆਂ ਗਈਆਂ ਤੇ ਉਸ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਹੈ। ਘਟਨਾ ਸਮੇਂ ਕਰਮਚਾਰੀ ਹੋਟਲ ਦੀ ਪਾਰਕਿੰਗ ‘ਚ ਖੜ੍ਹਾ ਸੀ। ਹਾਦਸਾ ਲਗਭਗ 1.15 ਵਜੇ ਦਾ ਦੱਸਿਆ ਜਾ ਰਿਹਾ ਹੈ। ਬਾਈਕ ਸਵਾਰ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ।

ਫਾਇਰਿੰਗ ਨਾਲ ਉਥੇ ਖੜ੍ਹੀਆਂ 2 ਗੱਡੀਆਂ ਨੁਕਸਾਨੀਆਂ ਗਈਆਂ ਹਨ। ਹੋਟਲ ਮਾਲਕ ਮੌਕੇ ਤੋਂ ਜਾਨ ਬਚਾ ਕੇ ਭੱਜਿਆ ਹੈ। ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਫਾਇਰਿੰਗ ਕਰਕੇ ਪੂਰੇ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਫਿਲਹਾਲ ਪੁਲਿਸ ਮੌਕੇ ਉਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।