ਭਾਰਤ ਦੀ ਪਹਿਲੀ ਸਾਇਕਲ ਕੰਪਨੀ ਐਟਲਸ ਕੋਰੋਨਾ ਮਹਾਂਮਾਰੀ ਦੀ ਭੇਟ ਚੜੀ – ਆਰਥਿਕ ਤੰਗੀਆਂ ਕਾਰਨ ਫੈਕਟਰੀ ਬੰਦ ਕਰਨ ਦਾ ਐਲਾਨ
ਸਾਇਕਲ ਉਦਯੋਗ ਲਈ ਦੁਖਦਾਈ ਖਬਰ
ਨਿਊਜ਼ ਪੰਜਾਬ
ਗਾਜ਼ੀਆਬਾਦ , 2 ਜੂਨ – ਉਦਯੋਗਿਕ ਖੇਤਰ ਵਿੱਚ ਕੋਰੋਨਾ ਮਹਾਮਾਰੀ ਦਾ ਪਹਿਲਾ ਸ਼ਿਕਾਰ ਹਰਿਆਣਾ ਦਾ ਪ੍ਰਸਿੱਧ ਐਟਲਸ ਸਾਇਕਲ ਹੋ ਗਿਆ ਹੈ | ਐਟਲਸ ਸਾਇਕਲ ( ਹਰਿਆਣਾ ) ਲਿਮਟਿਡ ਸਾਹਿਬਾਬਾਦ ਦੇ ਪ੍ਰਬੰਧਕਾਂ ਵਲੋਂ ਅੱਜ ਲੇ – ਆਫ ਦਾ ਨੋਟਿਸ ਜਾਰੀ ਕਰ ਕੇ ਇਹ ਸੂਚਨਾ ਦਿਤੀ ਹੈ | ਕੰਪਨੀ ਨੇ ਫੈਕਟਰੀ ਬੰਦ ਕਰਨ ਦਾ ਕਾਰਨ ਆਰਥਿਕ ਤੰਗੀ ਦੱਸੀ ਹੈ | ਉਨ੍ਹਾਂ ਪੱਤਰ ਵਿੱਚ ਕਿਹਾ ਕਿ ਹੁਣ ਤਾ ਰੋਜ਼ਾਨਾ ਦੇ ਖਰਚ ਕਰਨੇ ਵੀ ਮੁਸ਼ਕਲ ਹੋ ਗਏ ਸਨ | ਫੈਕਟਰੀ ਵਰਕਰਾਂ ਨੂੰ ਨਿਯਮਾਂ ਅਨੁਸਾਰ ਭੁਗਤਾਨ ਕੀਤੇ ਜਾਣਗੇ | ਕੰਪਨੀ ਵਲੋਂ ਜਿਲ੍ਹਾਅਧਿਕਾਰੀਆਂ ਅਤੇ ਲੇਬਰ ਯੂਨੀਅਨ ਨੂੰ ਨੋਟਿਸ ਦੀ ਕਾਪੀ ਵੀ ਭੇਜੀ ਗਈ ਹੈ | ਕੰਪਨੀ 3 ਜੂਨ ਤੋਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਐਟਲਸ ਸਾਇਕਲ ਦੇ ਮਾਲਨਪੁਰ ਅਤੇ ਸੋਨੀਪਤ ਦੇ ਯੂਨਿਟ ਪਹਿਲਾ ਹੀ ਬੰਦ ਹੋ ਚੁਕੇ ਹਨ | ਸੂਤਰਾਂ ਅਨੁਸਾਰ ਐਟਲਸ ਸਾਇਕਲ ਬੰਦ ਹੋਣ ਪਿਛੇ ਪਰਵਾਰਿਕ ਝਗੜੇ ਵੀ ਦੱਸੇ ਜਾਂਦੇ ਹਨ |