ਜਿਲ੍ਹਾ ਕਚਿਹਰੀਆਂ ਵਿਖੇ ਵਾਟਰ ਕੂਲਰ ਅਤੇ ਵਾਸ ਬੇਸਿਨ ਦਾ ਉਦਘਾਟਨ -ਬਿਮਾਰੀ ਤੋਂ ਬਚਣ ਲਈ ਘਰਾਂ ਦੇ ਅੰਦਰ ਹੀ ਰਹਿਣ ਨੂੰ ਤਰਜੀਹ ਦੇਣ- ਜਿਲ੍ਹਾ ਤੇ ਸੈਸ਼ਨ ਜੱਜ
-ਨੇਵੇਲ ਕੋਰੋਨਾ ਵਾਇਰਸ (ਕੋਵਿਡ 19)-
ਨਿਊਜ਼ ਪੰਜਾਬ
ਲੁਧਿਆਣਾ, 2 ਜੂਨ -ਕੋਰੋਨਾ ਮਹਾਂਮਾਰੀ ਤੋਂ ਬਚਾਅ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਜ਼ਿਲ•ਾ ਕਚਹਿਰੀਆਂ, ਲੁਧਿਆਣਾ ਦੀ ਇਮਾਰਤਾਂ ਦੇ ਐਂਟਰੀ ਗੇਟਾਂ ‘ਤੇ ਆਮ ਪਬਲਿਕ ਲਈ ਹੱਥ ਥੋਣ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਵਾਸ ਬੇਸਿਨ ਲਗਵਾਏ ਗਏ ਤਾਂ ਜੋ ਕੋਰੋਨਾ ਵਾਇਰਸ ਦੇ ਫੈਲ ਰਹੇ ਇੰਨਫੈਕਸ਼ਨ ਤੋਂ ਬਚਿਆ ਜਾ ਸਕੇ।ਉਕਤ ਵਾਸ ਬੇਸਿਨਾਂ ਦਾ ਉਦਘਾਟਨ ਸ੍ਰ੍. ਗੁਰਬੀਰ ਸਿੰਘ, ਜਿਲ੍ਹਾ ਤੇ ਸੈਸ਼ਨ ਜੱਜ – ਕਮ – ਚੇਅਰਮੈਨ, ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੀਤਾ ਗਿਆ ।
ਉਨ•ਾਂ ਵੱਲੋਂ ਦੱਸਿਆ ਗਿਆ ਕਿ ਇਹ ਵਾਸ ਬੇਸਿਨ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਹੋਏ ਹਨ ਜਿਨ•ਾਂ ਨੂੰ ਵਿਅਕਤੀ ਵੱਲੋਂ ਪੈਰ ਨਾਲ ਚਲਾਇਆ ਜਾ ਸਕੇਗਾ ਅਤੇ ਇਸ ਨੂੰ ਚਲਾਉਣ ਲਈ ਟੂਟੀ ਜਾਂ ਹੈਂਡਲ ਆਦਿ ਨੂੰ ਹੱਥ ਲਗਾਉਣ ਦੀ ਲੋੜ ਨਹੀਂ ਹੈ ਤਾਂ ਜੋ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਕੋਲ ਟਰਾਂਸਫਰ ਹੋਣ ਦੇ ਖਤਰੇ ਤੋਂ ਬਚਿਆ ਜਾ ਸਕੇ । ਇਸ ਨਾਲ ਜਿੱਥੇ ਕਚਹਿਰੀਆਂ ਵਿੱਚ ਆਉਣ ਵਾਲੇ ਲਿਟੀਗੈਂਟਸ ਕੋਰੋਨਾ ਮਹਾਂਮਾਰੀ ਤੋਂ ਸੁਰੱਖਿਅਤ ਰਹਿ ਸਕਣਗੇ ਉਥੇ ਹੀ ਜਿਲ•ਾ ਕਚਹਿਰੀਆਂ ਵਿੱਚ ਤੈਨਾਤ ਸਟਾਫ ਮੈਂਬਰ ਵੀ ਸੁਰੱਖਿਅਤ ਰਹਿ ਸਕਣਗੇ। ਉਨ•ਾਂ ਦੱਸਿਆ ਕਿ ਕਚਹਿਰੀਆਂ ਦੀ ਇਮਾਰਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਰੇਕ ਵਿਅਕਤੀ ਲਈ ਇਨ•ਾਂ ਵਾਸ ਬੇਸਿਨਾਂ ‘ਤੇ ਆਪਣੇ ਹੱਥ ਚੰਗੀ ਤਰ•ਾਂ ਧੋਣੇ ਲਾਜ਼ਮੀ ਹੋਣਗੇ।
ਇਸ ਮੌਕੇ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਆਮ ਜਨਤਾ ਲਈ ਪੀਣ ਵਾਲੇ ਪਾਣੀ ਦੀ ਸੁਵਿਧਾ ਦੀ ਕਿੱਲਤ ਨੂੰ ਦੂਰ ਕਰਨ ਲਈ ਇੱਕ 500 ਲੀਟਰ ਦਾ ਵਾਟਰ ਕੂਲਰ ਵੀ ਲਗਵਾਇਆ ਗਿਆ ਜਿਸਦਾ ਉਦਘਾਟਨ ਵੀ ਜ਼ਿਲ•ਾ ਤੇ ਸ਼ੈਸ਼ਨ ਜੱਜ ਵੱਲੋਂ ਕੀਤਾ ਗਿਆ।ਇਸ ਮੌਕੇ ਉਨ•ਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਲੋਕ ਆਪੋ-ਆਪਣੇ ਘਰਾਂ ਅੰਦਰ ਰਹਿਣ ਤਾਂ ਜੋ ਦੇਸ਼ ਅੰਦਰ ਫੈਲ ਰਹੀ ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਤੋਂ ਬਚਿਆ ਜਾ ਸਕੇ ।ਉਨ•ਾਂ ਵੱਲੋਂ ਲੋਕਾਂ ਨੂੰ ਸਮੇ-ਸਮੇਂ ਸਿਰ ਸੈਨੀਟਾਈਜਰ ਦੀ ਵਰਤੋਂ ਕਰਨ ਅਤੇ ਮਾਸਕ ਨਾਲ ਮੂੰਹ ਢੱਕ ਕੇ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ ਤਾਂ ਜੋ ਇਸ ਮਹਾਂਮਾਰੀ ਤੋਂ ਸੁਰੱਖਿਅਤ ਰਿਹਾ ਜਾ ਸਕੇ।ਇਸ ਮੌਕੇ ਤੇ ਮੈਡਮ ਪ੍ਰੀਤੀ ਸੁਖੀਜਾ, ਸਕੱਤਰ, ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਨਾਲ-ਨਾਲ ਸ੍ਰੀ ਵਿਕਰਾਂਤ ਕੁਮਾਰ, ਸਿਵਲ ਜੱਜ (ਸੀਨੀਅਰ ਡਵੀਜਨ) ਅਤੇ ਸ੍ਰੀ ਪ੍ਰਭਜੋਤ ਸਿੰਘ ਕਾਲੇਕਾ, ਚੀਫ ਜੂਡੀਸ਼ਿਅਲ ਮੈਜਿਸਟਰੇਟ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ।