ਮਨ ਕੀ ਬਾਤ ਵਿਚ ਮੋਦੀ ਨੇ ਵਾਤਾਵਰਨ ਦੀ ਸ਼ੁੱਧਤਾ ਦਾ ਕੀਤਾ ਜ਼ਿਕਰ
ਨਿਊਜ਼ ਪੰਜਾਬ
ਨਵੀ ਦਿੱਲੀ , 31 ਮਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਹੁਣ ਖੁਲ੍ਹ ਗਿਆ ਅਤੇ ਸਾਨੂੰ ਜਿਆਦਾ ਸੁਚੇਤ ਹੋ ਕੇ ਵਿਚਰਨਾ ਪਵੇਗਾ , ਸਾਰਿਆਂ ਵਲੋਂ ਸਾਂਝੇ ਯਤਨਾ ਨਾਲ ਕੋਰੋਨਾ ਮਹਾਂਮਾਰੀ ਨਾਲ ਲੜਾਈ ਲੜੀ ਜਾ ਰਹੀ ਹੈ | ਉਨ੍ਹਾਂ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਜਿਕਰ ਕਰਦਿਆਂ ਕਿਹਾ ਕਿ ਨਦੀਆਂ ਸਾਫ ਹੋਣ , ਪਸ਼ੂ – ਪੰਛੀਆਂ ਨੂੰ ਖੁਲ ਕੇ ਜੀਣ ਦਾ ਹੱਕ ਮਿਲੇ ,ਅਸਮਾਨ ਸਾਫ -ਸੁਥਰਾ ਹੋਵੇ ਜਿਸ ਤੋਂ ਅਸੀਂ ਜਿੰਦਗੀ ਜਿਊਣ ਦੀ ਪ੍ਰੇਰਨਾ ਲੈ ਸਕੀਏ | ਸਵੱਛ ਵਾਤਾਵਰਨ ਸਾਡੇ ਜੀਵਨ ਅਤੇ ਸਾਡੇ ਬਚਿਆ ਦਾ ਭਵਿੱਖ ਹੈ ਸਾਨੂੰ ਨਿਜ਼ੀ ਤੋਰ ਤੇ ਇਸ ਦੀ ਚਿੰਤਾ ਕਰਨੀ ਚਾਹੀਦੀ ਹੈ |
ਉਨ੍ਹਾਂ ਕਿਹਾ ਕਿ ਲੌਕ – ਡਾਊਨ ਨਾਲ ਜੀਵਨ ਦੀ ਰਫਤਾਰ ਜ਼ਰੂਰ ਘਟ ਹੋਈ ਹੈ, ਸਾਡੇ ਆਸਪਾਸ ਵਿਚਲੀ ਕੁਦਰਤੀ ਦੀ ਜੀਵ -ਵਿਦਵਤਾ ਮਹਿਸੂਸ ਹੋਈ ਹੈ ਅਤੇ ਸਾਲਾਂ ਬਾਅਦ ਲੋਕਾਂ ਨੂੰ ਘਰਾਂ ਵਿਚ ਪੰਛੀਆਂ ਦੀਆਂ ਅਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ | ਸ਼੍ਰੀ ਮੋਦੀ ਨੇ ਪਿਛਲੇ ਸਮੇ ਵਿਚ ਸਰਕਾਰ ਵਲੋਂ ਦਿਤੀਆਂ ਵੱਖ ਰਾਹਤਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ |