ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਲੁਧਿਆਣਾ ਵੱਲੋਂ ਅਜੀਤ ਕੁਮਾਰ ਨੂੰ ਵਾਈਸ ਚੇਅਰਮੈਨ ਨਿਯੁਕਤ

ਨਿਊਜ਼ ਪੰਜਾਬ

6 ਅਕਤੂਬਰ 2025

ਅਜੀਤ ਕੁਮਾਰ ਜੀ, ਜੋ ਕਿ “ਅਜੀਤ ਬ੍ਰਦਰ” ਦੇ ਨਾਮ ਨਾਲ ਵੀ ਪ੍ਰਸਿੱਧ ਹਨ, ਲੁਧਿਆਣਾ ਦੇ ਉਦਯੋਗਿਕ ਖੇਤਰ ਦੀ ਇਕ ਪ੍ਰੇਰਣਾਦਾਇਕ ਹਸਤੀ ਹਨ।

ਅੱਜ ਅਜੀਤ ਕੁਮਾਰ (ਅਜੀਤ ਬ੍ਰਦਰ) ਜੀ ਨੂੰ ਯੂਸੀਪੀਐਮਏ ਦਾ  ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ।ਉਹ ਪਿਛਲੇ 15 ਸਾਲਾਂ ਤੱਕ ਲਗਾਤਾਰ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਦੇ ਪ੍ਰਚਾਰ ਸੈਕਰੇਟਰੀ ਦੇ ਤੌਰ ‘ਤੇ ਸੇਵਾ ਨਿਭਾਉਂਦੇ ਰਹੇ ਹਨ।ਉਨ੍ਹਾਂ ਨੇ ਸਾਈਕਲ ਉਦਯੋਗ ਦੇ ਵਿਕਾਸ ਲਈ ਆਪਣੀ ਲਗਨ, ਸਮਰਪਣ ਅਤੇ ਸੇਵਾਵਾਂ ਨਾਲ ਐਸੋਸੀਏਸ਼ਨ ਨੂੰ ਨਵੇਂ ਮਿਆਰਾਂ ਤੱਕ ਪਹੁੰਚਾਇਆ ਹੈ। ਸਾਰੀ ਵਰਕਿੰਗ ਕਮੇਟੀ ਵੱਲੋਂ ਵਾਈਸ ਚੇਅਰਮੈਨ ਨੂੰ ਵਧਾਈ ਦਿੱਤੀ ਗਈ।