ਨਿਊਜ਼ ਪੰਜਾਬ
2 ਅਕਤੂਬਰ 2025
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਮੋਹਾਲੀ ਦੇ ਫੋਰਟਿਸ ਹਸਪਤਾਲ ਨੇ ਮੈਡੀਕਲ ਬੁਲੇਟਿਨ ਜਾਰੀ ਕੀਤਾ ਹੈ। ਮੈਡੀਕਲ ਬੁਲੇਟਿਨ ਮੁਤਾਬਕ ਪੰਜਾਬੀ ਗਾਇਕ ਰਾਜਵੀਰ ਜਵੰਦਾ ਅਜੇ ਵੀ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਕੜੀ ਨਿਗਰਾਨੀ ‘ਚ ਵੈਂਟੀਲੇਟਰ ‘ਤੇ ਹਨ।
ਡਾਕਟਰਾਂ ਅਨੁਸਾਰ ਰਾਜਵੀਰ ਦੀ ਨਿਊਰੋਲੋਜੀਕਲ ਯਾਨੀ ਦਿਮਾਗੀ ਸਥਿਤੀ ਵਿੱਚ ਹੁਣ ਤੱਕ ਕੋਈ ਖਾਸ ਸੁਧਾਰ ਨਹੀਂ ਦੇਖਿਆ ਗਿਆ ਹੈ। ਉਨ੍ਹਾਂ ਦੇ ਦਿਲ ਦੀ ਗਤੀ ਨੂੰ ਬਣਾਈ ਰੱਖਣ ਲਈ ਦਵਾਈ ਦਿੱਤੀ ਜਾ ਰਹੀ ਹੈ। ਹਸਪਤਾਲ ਨੇ ਹੁਣ ਤੱਕ 6 ਬੁਲੇਟਿਨ ਜਾਰੀ ਕੀਤੇ ਹਨ ਪਰ ਉਨ੍ਹਾਂ ਵਿੱਚੋਂ ਕਿਸੇ ‘ਚ ਵੀ ਕੋਈ ਰਾਹਤ ਦੀ ਗੱਲ ਸਾਹਮਣੇ ਨਹੀਂ ਆਈ ਹੈ। ਮੈਡੀਕਲ ਬੁਲੇਟਿਨ ਅਨੁਸਾਰ ਜਵੰਦਾ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।
