ਪੰਜਾਬ ਵਿੱਚ ਕਿਸਾਨਾਂ ਨੂੰ ਮੁਫ਼ਤ ਬਿਜਲੀ —- ਮੁੱਖ ਮੰਤਰੀ ਨੇ ਕੀਤਾ ਸਪਸ਼ਟ
ਨਿਊਜ਼ ਪੰਜਾਬ
ਚੰਡੀਗੜ੍ਹ, 30 ਮਈ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਤੋਂ ਬਿਜਲੀ ਦੇ ਬਿੱਲ ਵਸੂਲਣ ਦੇ ਚਰਚਿਆਂ ਨੂੰ ਰੋਕਦਿਆਂ ਟਵੀਟ ਕਰਕੇ ਸਪਸ਼ਟ ਕੀਤਾ ਕਿ ਕਿਸਾਨਾਂ ਕੋਲੋਂ ਕੋਈ ਬਿੱਲ ਨਹੀਂ ਵਸੂਲਿਆ ਜਾਵੇਗਾ | ਉਨ੍ਹਾਂ ਆਪਣੀ ਫੋਟੋ ਦੇ ਨਾਲ ਇੱਹ ਸੁਨੇਹਾ ਲਿਖ ਕੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਕਿ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਪਲਾਈ ਜਾਰੀ ਰਹੇਗੀ | ਇਸ ਸਮੇ ਇਹ ਖਬਰਾਂ ਆਉਣ ਤੇ ਕਿ
ਪੰਜਾਬ ‘ਚ ਕਿਸਾਨਾਂ ਨੂੰ ਟਿਊਬਵੈੱਲ ਬਿਜਲੀ ਬਿਲ ਲਗਾ ਕੇ ਉਸ ਤੋਂ ਬਾਅਦ ਸਬਸਿਡੀ ਦੇ ਰੂਪ ਵਿਚ ਅਦਾ ਕੀਤੀ ਰਕਮ ਦੀ ਅਦਾਇਗੀ ਨੂੰ ਲੈ ਕੇ ਕੈਬਨਿਟ ਵਿਚ ਜਿਸ ਤਰ੍ਹਾਂ ਨਾਲ ਚਰਚਾ ਚਲੀ ਹੈ ਤਾਂ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਆਪ ਪਾਰਟੀ ਨੇ ਸਖਤ ਵਿਰੋਧ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਸੀ । ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਸਪਸ਼ਟ ਕੀਤਾ ਕਿ ਇਹ ਸਹੂਲਤ ਜਾਰੀ ਰਹੇਗੀ | ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਰਕਾਰ ਵਲੋਂ ਅੱਜ ਪੱਤਰਕਾਰਾਂ ਸਾਹਮਣੇ ਸਰਕਾਰ ਦਾ ਪੱਖ ਰੱਖਦਿਆਂ ਸਪਸ਼ਟ ਕੀਤਾ ਮੁਫ਼ਤ ਬਿਜਲੀ ਸਹੂਲਤ ਜਾਰੀ ਰਹੇਗੀ ।