ਘਰਾਂ,ਦੁਕਾਨਾਂ ਅਤੇ ਫੈਕਟਰੀਆਂ ਦੇ ਬਿਜਲੀ ਬਿੱਲ ਜਮ੍ਹਾ ਨਹੀਂ ਕਰਵਾਏ ਤਾਂ ਇਹ ਖਬਰ ਸਿਰਫ ਤੁਹਾਡੇ ਵਾਸਤੇ ਹੈ —- ਬਿਜਲੀ ਨਿਗਮ ਦਾ ਪੜ੍ਹੋ ਐਲਾਨ

 ਨਿਊਜ਼ ਪੰਜਾਬ

ਪਟਿਆਲਾ , 30 ਮਈ – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਆਪਣੇ ਸਾਰੇ ਖਪਤਕਾਰਾਂ ਨੂੰ ਜੁਰਮਾਨੇ ਅਤੇ ਵਿਆਜ਼ ਤੋਂ ਰਾਹਤ ਦੇਂਦਿਆਂ 4 ਮਹੀਨੇ ਦੀਆਂ ਕਿਸਤਾ ਨਾਲ ਬਿੱਲ ਜਮ੍ਹਾ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ | ਨਿਗਮ ਦੀ ਜਨਤਕ ਸੂਚਨਾ ਅਨੁਸਾਰ ਘਰੇਲੂ , ਵਪਾਰਕ ਅਤੇ ਉਦਯੋਗਿਕ ਖਪਤਕਾਰ ਜਿਨ੍ਹਾਂ ਪੰਜਾਬ ਵਿੱਚ ਕਰਫਿਊ ਲਗਨ ਦੌਰਾਨ 20 ਮਾਰਚ ਤੋਂ ਮਈ ਦੇ ਅੰਤ ਤਕ ਸੀ ਜੋ ਹੁਣ ਤੱਕ ਬਿੱਲ ਜਮ੍ਹਾ ਨਹੀਂ ਕਰਵਾ ਸਕੇ ਉਹ ਹੁਣ 1 ਜੂਨ ਤੱਕ ਜੁਰਮਾਨੇ , ਵਿਆਜ਼ ਅਤੇ ਹੋਰ ਸਰਚਾਰਜ਼ ਤੋਂ ਬਿਨਾ ਅਸਲ ਰਕਮ ਜਮ੍ਹਾ ਕਰਵਾ ਸਕਦੇ ਹਨ , ਜਿਹੜੇ ਖਪਤਕਾਰ ਇਕੱਠਾ ਬਿੱਲ ਨਹੀਂਜਮ੍ਹਾ ਕਰਵਾ ਸਕਦੇ ਉਹ 4 ਮਹੀਨੇ ਦੀਆਂ ਕਿਸਤਾ ਵਿੱਚ ਬਿੱਲ ਜਮ੍ਹਾ ਕਰਵਾ ਸਕਦੇ ਹਨ ਪ੍ਰੰਤੂ ਉਨ੍ਹਾਂ ਨੂੰ 10 ਪ੍ਰਤੀਸ਼ਤ ਸਾਲਾਨਾ ਵਿਆਜ਼ ਦੇ ਰਕਮ ਦੇਣੀ ਪਵੇਗੀ | ਹੋਰ ਛੋਟਾ ਉਸ ਨੂੰ ਤਾਂ ਹੀ ਮਿਲਣਗੀਆਂ ਜੇ ਉਹ 1 ਜੂਨ ਤੋਂ ਬਾਅਦ ਆਉਣ ਵਾਲੇ ਬਿਜਲੀ ਬਿਲ ਨਾਲ – ਨਾਲ ਜਮ੍ਹਾ ਕਰਵਾਉਂਦੇ ਰਹਿਣਗੇ | ਜਿਹੜੇ ਖਪਤਕਾਰ ਇਨ੍ਹਾਂ ਦੋਨੋ ਸਕੀਮਾਂ ਦਾ ਲਾਭ ਨਹੀਂ ਲੈਂਦੇ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ 15 ਜੂਨ ਤੋਂ ਬਾਅਦ ਕੱਟ ਦਿਤੇ ਜਾਣਗੇ |
ਜਿਨ੍ਹਾਂ ਖਪਤਕਾਰਾਂ ਨੂੰ ਨਵੇਂ ਕੁਨੈਕਸ਼ਨ ਦੇਣ ਲਈ ਨਿਗਮ ਵਲੋਂ ਡਿਮਾਂਡ ਨੋਟਿਸ ਜਾਰੀ ਕੀਤੇ ਗਏ ਸਨ ਤੇ ਉਨ੍ਹਾਂ ਦੀ ਮਿਆਦ 20 ਮਾਰਚ ਤੋਂ 31 ਮਈ 2020 ਸੀ ਨੂੰ ਹੁਣ ਰਾਹਤ ਦੇਂਦਿਆਂ 30 ਜੂਨ ਤੱਕ ਬਿਨਾ ਕਿਸੇ ਖਰਚੇ ਤੋਂ ਵਧ ਦਿੱਤਾ ਗਿਆ ਹੈ | ਇਸੇ ਤਰ੍ਹਾਂ ਜਿਨ੍ਹਾਂ ਖਪਤਕਾਰਾਂ ਨੂੰ ਨਵੇਂ ਕੁਨੈਕਸ਼ਨ ਜਾ ਲੋਡ਼ ਵਾਧੇ ਦੀ ਪ੍ਰਵਾਨਗੀ ਦਿਤੀ ਜਾ ਚੁਕੀ ਹੈ ਉਹ ਵੀ 30 ਜੂਨ ਤੱਕ ਬਿਨਾ ਹੋਰ ਵਾਧੂ ਖਰਚੇ ਤੋਂ ਲੋੜੀਂਦੇ ਕਾਗਜ਼ – ਪੱਤਰ ਜਮ੍ਹਾ ਕਰਵਾ ਸਕਦੇ ਹਨ | ਇੱਕ ਹੋਰ ਫੈਂਸਲੇ ‘ਚ ਨਿਗਮ ਨੇ ਖਪਤਕਾਰਾਂ ਕੋਲੋਂ ਸਕਿਓਰਟੀ ਸੋਧ ਕੇ ਰਕਮਾਂ ਵਸੂਲਣ ਦਾ ਕੰਮ ਹੁਣ 31 ਦਸੰਬਰ 2020 ਤੇ ਅਗੇ ਪਾ ਦਿੱਤਾ ਹੈ |