ਟਿੱਡੀ ਦਲ ਦਾ ਹਮਲਾ – ਜ਼ਿੰਦਗੀ ਵਿਚ ਨਹੀਂ ਵੇਖਿਆ ਹੋਵੇਗਾ ਤੁਸੀਂ ਅਜਿਹਾ ਉਡਦਾ ਹੋਇਆ ਤੂਫ਼ਾਨ – ਯੂ ਪੀ ਵਿੱਚ 1 ਕਿਲੋਮੀਟਰ ਵਿੱਚ ਫੈਲੇ ਟਿੱਡੀ ਦਲ ਨਾਲ ਹੋਇਆ ਮੁਕਾਬਲਾ — ਕੇਂਦਰ ਸਰਕਾਰ ਅਸਮਾਨ ਵਿੱਚ ਵਿੱਚ ਭੇਜੇਗੀ ਡਰੋਨ ਅਤੇ ਹੈਲੀਕੈਪਟਰ – ਵੇਖੋ ਤਸਵੀਰਾਂ ,ਵੀਡਿਓ ਅਤੇ ਪੜ੍ਹੋ ਵਿਸ਼ੇਸ਼ ਰਿਪੋਰਟ

ਨਿਊਜ਼ ਪੰਜਾਬ

ਨਵੀ ਦਿੱਲੀ , 29 ਮਈ – ਕੇਂਦਰ ਸਰਕਾਰ ਨੇ ਟਿੱਡੀ ਦਲ ਨਾਲ ਮੁਕਾਬਲਾ ਕਰਨ ਲਈ ਡਰੋਨਜ਼ ਅਤੇ ਹੈਲੀਕਾਪਟਰਾਂ ਦਾ ਸਹਾਰਾ ਲੈਣ ਦਾ ਫੈਂਸਲਾ ਕੀਤਾ ਹੈ | ਪੰਜਾਬ , ਹਰਿਆਣਾ , ਦਿੱਲੀ ,ਹਿਮਾਚਲ ਪ੍ਰਦੇਸ਼ ,ਰਾਜਿਸਥਾਨ , ਤੇਲੰਗਾਨਾ ,ਉਡੀਸ਼ਾ ਅਤੇ ਕਰਨਾਟਕ ਸਰਕਾਰਾਂ ਵਲੋਂ ਟਿੱਡੀ ਦਲ ਤੋਂ ਬਚਾਅ ਲਈ ਅਲਰਟ ਜਾਰੀ ਕੀਤਾ ਹੈ |   ਕੇਂਦਰੀ ਖੇਤੀਬਾੜੀ ਅਤੇ ਕਿਸਾਨ ਵੈਲਫੇਅਰ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਦੇਸ਼ ਵਿਚ ਪੈਦਾ ਹੋਈ ਗੰਭੀਰ ਸਥਿਤੀ ਤੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਦਿਆਂ 11 ਖੇਤਰੀ ਕੰਟਰੋਲ ਰੂਮ ਸਥਾਪਿਤ ਕਰਦਿਆਂ ਪ੍ਰਭਾਵਿਤ ਰਾਜਾਂ ਨੂੰ ਹਰ ਲੋੜੀਂਦੀ ਮਦਦ ਭੇਜਣ ਦਾ ਐਲਾਨ ਕੀਤਾ ਹੈ | ਵਿਸ਼ਾਲ ਸਪਰੇ ਕਰਨ ਵਾਲੀਆਂ 60 ਵਿਦੇਸ਼ੀ ਮਸ਼ੀਨਾਂ ਮੰਗਵਾਈਆਂ ਜਾ ਰਹੀਆਂ ਹਨ , ਜਿਨ੍ਹਾਂ ਵਿੱਚੋ ਯੂ ਕੇ ਤੋਂ 15  ਮਸ਼ੀਨਾਂ ਆਉਂਦੇ 15 ਦਿਨਾ ਵਿਚ ਆ ਜਾਣਗੀਆਂ | ਕੇਂਦਰੀ ਮੰਤਰੀ ਨੇ ਕਿਹਾ ਉਚੇ ਦਰਖਤਾਂ ਅਤੇ ਵੱਡੇ ਇਲਾਕਿਆਂ ਵਿਚ ਡਰੋਨ ਅਤੇ ਹੈਲੀਕਾਪਟਰ ਦਵਾਈ ਦਾ ਛਿੜਕਾ ਕਰ ਕੇ ਟਿੱਡੀ ਦਲ ਦਾ ਪੂਰੀ ਤਰ੍ਹਾਂ ਖ਼ਤਮ ਕਰਨਗੇ |
ਸੰਯੁਕਤ ਰਾਸ਼ਟਰ ( United Nation ) ਨੇ ਭਾਰਤ ਨੂੰ ਸੁਚੇਤ ਕਰਦਿਆਂ ਕਿਹਾ ਕਿ ਟਿੱਡੀ ਦਲ ਜਲਦੀ ਬਿਹਾਰ ਅਤੇ ਉਡੀਸ਼ਾ ਪਹੁੰਚ ਸਕਦਾ ਹੈ | ਮੌਨਸੂਨ ਤੋਂ ਬਾਅਦ ਜੁਲਾਈ ਵਿਚ ਦੁਬਾਰਾ ਟਿੱਡੀ ਦਲ ਦਾ ਹਮਲਾ ਹੋਣ ਬਾਰੇ ਚਿਤਾਵਨੀ ਦਿਤੀ ਗਈ ਗਈ |
                                                                  ਯੂ ਪੀ ਦੇ ਝਾਂਸੀ ਅਤੇ ਸੋਨਭਦ੍ਰ ਜਿਲਿਆਂ ਵਿਚ ਬੁਧਵਾਰ ਰਾਤ ਅਤੇ ਵੀਰਵਾਰ ਸਵੇਰ ਤੱਕ ਇੱਕ ਵਰਗ ਕਿਲੋਮੀਟਰ ਦੇ ਘੇਰੇ ਵਿਚ ਫੈਲੇ ਟਿੱਡੀ ਦਲ ਨਾਲ ਕੇਂਦਰੀ ਅਤੇ ਰਾਜ ਦੀਆਂ ਟੀਮਾਂ ਵਲੋਂ ਦ੍ਵਾਰਿਆ ਦੇ ਸਪਰੇ ਮੁਕਾਬਲਾ ਕਰ ਕੇ ਵੱਡੇ ਹਿਸੇ ਨੂੰ ਖਤਮ ਕਰ ਦਿੱਤਾ ਪ੍ਰੰਤੂ ਉਨ੍ਹਾਂ ਵਿੱਚੋ ਇੱਕ ਹਿੱਸਾ ਬਚਨ ਵਿਚ ਕਾਮਯਾਬ ਹੋ ਗਿਆ |
ਸਰਕਾਰੀ ਸੂਤਰਾਂ ਅਨੁਸਾਰ ਟਿੱਡੀ ਦਲ ਹੁਣ ਤੱਕ ਇੱਕ ਲੱਖ ਏਕੜ ਫਸਲ ਤਬਾਹ ਕਰ ਚੁਕੇ ਹਨ | ਰਾਜਿਸਥਾਨ ਦੇ 20 ਜਿਲਿਆਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ |