ਪੰਜਾਬ ਵਿੱਚ ਆਈ ਭਾਰੀ ਬਾਰਸ਼ ਕਰਾਨ PSPCL ਦਾ ਸਿਸਟਮ ਵੀ ਵਿਗੜਿਆ : ਬਿਜਲੀ ਠੀਕ ਕਰਨ ਲਈ 10 ਦਿਨ ਦਾ ਸਮਾਂ ਮੰਗਿਆ 

ਨਿਊਜ਼ ਪੰਜਾਬ

ਲੁਧਿਆਣਾ, 2 ਸਤੰਬਰ – ਪੰਜਾਬ ਵਿੱਚ ਆਈ ਭਾਰੀ ਬਾਰਸ਼ ਨੇ ਬਿਜਲੀ ਬੌਰਡ ( PSPCL ) ਦਾ ਸਿਸਟਮ ਵੀ ਵਿਗਾੜ ਦਿੱਤਾ ਹੈ, ਲੁਧਿਆਣਾ ਦੇ ਬਹੁਤੇ ਇਲਾਕਿਆਂ ਵਿੱਚ ਬਿਜਲੀ ਖਪਤਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਕੱਲ ਦੀ ਭਾਰੀ ਬਰਸਾਤ ਕਾਰਨ ਕਈ ਫੀਡਰ ਪਾਣੀ ਨਾਲ ਭਰ ਗਏ, ਅਧਿਕਾਰੀਆਂ ਨੇ ਬਚਾਅ ਲਈ ਕਈ ਫੀਡਰ ਆਪ ਹੀ ਬੰਦ ਕਰ ਦਿੱਤੇ ਜਿਸ ਕਾਰਨ ਫੌਕਲ ਪੁਆਇੰਟ ਸਮੇਤ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੀ, ਲੋਕਾਂ ਨੂੰ ਆਨਲਾਇਨ ਸ਼ਕਾਇਤਾਂ ਕਰਨ ਵੇਲੇ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ  ਮਾਡਲ ਟਾਊਨ ਡਵੀਜ਼ਨ ਦੇ ਇੱਕ ਖਪਤਕਾਰ ਨੇ ਜਦੋਂ ਆਪਣੀ ਸ਼ਕਾਇਤ ਦਰਜ਼ ਕੀਤੀ ਤਾਂ ਉਸ ਦੇ ਘਰ ਦੀ ਬਿਜਲੀ ਚਾਲੂ ਕਰਨ ਲਈ 10 ਦਿਨ ( 240 ਘੰਟੇ ) ਦਾ ਸਮਾਂ ਦਿੱਤਾ ਗਿਆ

Dear inderjit your request #94447454 has been registered at 01/09/25 22:05 – DS MODEL TOWN (SPL) DIVN.. Download app Android: bit.ly/PSPCLAndroid iOS: bit.ly/PSPCLApple – PSPCL

Your service request no 94447454 has been marked as Work In Progress. Expected to resolve within 240.00 hours. Thanks – DS MODEL TOWN (SPL) DIVN. – PSPCL

ਪਰ ਕੁੱਝ ਘੰਟਿਆਂ ਬਾਅਦ ਬਿਨਾਂ ਸਪਲਾਈ ਚਾਲੂ ਕੀਤੇ ਸ਼ਕਾਇਤ ਦੂਰ ਕਰਨ ਦਾ ਮੈਸੇਜ ਵੀ ਆ ਗਿਆ

Your service request no 94447454 has been marked as Resolved. If anyone demanded a bribe, report it confidentially to higher authorities. File your complaint at: https://grms.pspcl.in/. Thanks – DS MODEL TOWN (SPL) DIVN. – PSPCL

ਪਰ ਖਪਤਕਾਰ ਦੇ ਘਰ ਦੀ ਹਾਲੇ ਬਿਜਲੀ ਬੰਦ ਹੈ, ਹੁਣ ਉਸ ਵੱਲੋਂ ਦੁਬਾਰਾ ਸ਼ਕਾਇਤ ਦਰਜ਼ ਕਰਵਾਈ ਗਈ ਹੈ ਜਿਸ ਵਿੱਚ 2 ਘੰਟੇ ਬਾਅਦ ਬਿਜਲੀ ਸਪਲਾਈ ਠੀਕ ਹੋਣ ਦਾ ਭਰੋਸਾ ਮਿਲਿਆ ਹੈ

Your service request no 94462715 has been marked as Work In Progress. Expected to resolve within 2.00 hours. Thanks – DS MODEL TOWN (SPL) DIVN. – PSPCL

ਪਰ ਬਿਜਲੀ ਹਾਲੇ ਵੀ ਬੰਦ ਹੈ, ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੂੰ. ਐਸੋਸੀਏਸ਼ਨ ਦੇ ਸਕੱਤਰ ਰਾਜਿੰਦਰ ਸਿੰਘ ਸਰਹਾਲੀ ਨੇ ਉਕਤ ਮਾਮਲਾ PSPCL ਦੇ ਉੱਚ ਅਧਿਕਾਰੀਆਂ ਦੇ ਨੋਟਿਸ ਵਿੱਚ ਲਿਆਂਦਾ ਹੈ, ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਬਿਜਲੀ ਸਪਲਾਈ ਸੁਧਾਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ