ਨਿਊਜ਼ ਪੰਜਾਬ
ਅਫਗਾਨਿਸਤਾਨ ,1 ਸਤੰਬਰ 2025
ਅਫਗਾਨਿਸਤਾਨ ਵਿੱਚ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਐਤਵਾਰ ਰਾਤ (31 ਅਗਸਤ) ਨੂੰ ਆਏ ਭੂਚਾਲ ਕਾਰਨ ਹੁਣ ਤੱਕ 250 ਲੋਕਾਂ ਦੀ ਮੌਤ ਹੋ ਗਈ ਹੈ। 500 ਤੋਂ ਵੱਧ ਲੋਕ ਜ਼ਖਮੀ ਹਨ, ਜਿਨ੍ਹਾਂ ਨੂੰ ਨੰਗਰਹਾਰ ਅਤੇ ਕੁਨਾਰ ਸੂਬਿਆਂ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਭੂਚਾਲ ਜਲਾਲਾਬਾਦ ਦੇ ਨੇੜੇ ਭਾਰਤੀ ਸਮੇਂ ਅਨੁਸਾਰ ਦੁਪਹਿਰ 12:47 ਵਜੇ ਆਇਆ। ਜਾਣਕਾਰੀ ਅਨੁਸਾਰ, ਭੂਚਾਲ ਦਾ ਕੇਂਦਰ ਧਰਤੀ ਤੋਂ 160 ਕਿਲੋਮੀਟਰ ਹੇਠਾਂ ਸੀ। ਇਸ ਦੇ ਝਟਕੇ ਪਾਕਿਸਤਾਨ ਦੇ ਇਸਲਾਮਾਬਾਦ ਅਤੇ ਐਬਟਾਬਾਦ ਤੱਕ ਮਹਿਸੂਸ ਕੀਤੇ ਗਏ।
