ਦੇਸ਼ ਹੋਇਆ ਗਰਮ – ਸਿਖਰ ਦੁਪਹਿਰੇ ਨਾ ਨਿਕਲੋ ਬਾਹਰ – ਵੇਖੋ ਕਿਹੜਾ ਜਿਆਦਾ —–

ਨਿਊਜ਼ ਪੰਜਾਬ

ਨਵੀ ਦਿੱਲੀ , 26 ਮਈ – ਪੂਰੇ ਦੇਸ਼ ਵਿੱਚ ਗਰਮੀ ਆਪਣੇ ਪੂਰੇ ਜੋਬਨ ਤੇ ਹੈ | ਭਾਰਤ ਦੇ ਮੌਸਮ ਵਿਭਾਗ ਵਲੋਂ ਜਾਰੀ ਵੇਰਵੇ ਅਨੁਸਾਰ ਰਾਜਿਸਥਾਨ ਦੇ ਚੁਰੂ ਇਲਾਕਾ 47 .5  ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ, ਦੂਜੇ ਨੰਬਰ ਤੇ ਉਤਰ ਪ੍ਰਦੇਸ਼ ਦਾ ਪ੍ਰਿਯਾਗਰਾਜ  47 .1 ਡਿਗਰੀ ਦੀ ਗਰਮੀ ਭਾਰੂ ਰਹੀ | ਪੰਜਾਬ ਦੇ ਕਈ ਸ਼ਹਿਰਾਂ ਵਿੱਚ ਵੀ ਗਰਮੀ ਨੇ ਪੂਰੀ ਤਪਸ਼ ਰੱਖੀ | ਬਠਿੰਡਾ 44 .9 ਅਤੇ ਪਟਿਆਲਾ 43 .6 ਡਿਗਰੀ ਸੈਲਸੀਅਸ ਤਾਪਮਾਨ ਤੇ ਗਰਮ ਰਹੇ ਜਦੋ ਕਿ ਪੰਜਾਬ ਦੇ ਬਾਕੀ ਸ਼ਹਿਰ ਵੀ 40 ਤੋਂ 43 ਡਿਗਰੀ ਤੇ ਪੁੱਜ ਗਏ | ਮੌਸਮ ਵਿਭਾਗ ਅਨੁਸਾਰ ਦੋ ਦਿਨ ਹੋਰ ਮੌਸਮ ਗਰਮ ਰਹੇਗਾ | ਮੌਸਮ ਵਿਭਾਗ ਨੇ ਲੋਕਾਂ ਨੂੰ ਸਿਖਰ ਦੁਪਹਿਰੇ ਬਾਹਰ ਨਿਕਲਣ ਤੋਂ ਗੁਰੇਜ਼ ਕਰਨ |