ਨਿਊਜ਼ ਪੰਜਾਬ
ਗੁਰਦਾਸਪੁਰ: 11 ਅਗਸਤ 2025
ਗੁਰਦਾਸਪੁਰ ਦੇ ਬਟਾਲਾ ਵਿੱਚ ਦਿਨਦਿਹਾੜੇ ਇੱਕ ਪੱਤਰਕਾਰ ਬਲਵਿੰਦਰ ਕੁਮਾਰ ਭੱਲਾ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਪੰਜਾਬ ਪੁਲਿਸ ਦੇ ਦੋ ਕਮਾਂਡੋਜ਼ ਵਿਰੁੱਧ ਕੜੀ ਕਾਰਵਾਈ ਸ਼ੁਰੂ ਹੋ ਗਈ ਹੈ। ਘਟਨਾ 1 ਅਗਸਤ 2025 ਨੂੰ ਇੱਕ ਹੋਟਲ ਦੇ ਨੇੜੇ ਵਾਪਰੀ, ਜਿਸ ਦੀ 2 ਮਿੰਟ 16 ਸਕਿੰਟ ਦੀ ਸੀਸੀਟੀਵੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋਸ਼ੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਹਮਲੇ ਤੋਂ ਬਾਅਦ, 2 ਅਗਸਤ ਨੂੰ ਪੀੜਤ ਦੇ ਬਿਆਨ ‘ਤੇ ਐਫਆਈਆਰ ਦਰਜ ਕੀਤੀ ਗਈ ਅਤੇ ਹੁਣ ਸੀਨੀਅਰ ਅਧਿਕਾਰੀਆਂ ਵੱਲੋਂ ਵਿਭਾਗੀ ਅਨੁਸ਼ਾਸਨੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਹਨ। ਐਸਐਸਪੀ ਸੁਹੇਲ ਕਾਸਿਮ ਮੀਰ ਅਤੇ ਡੀਐਸਪੀ ਸੰਜੀਵ ਕੁਮਾਰ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
