ਨਿਊਜ਼ ਪੰਜਾਬ
28 ਜੁਲਾਈ 2025
ਪੰਜਾਬ ਦੇ ਖੰਨਾ ਦੇ ਦੋਰਾਹਾ ਵਿਖੇ ਐਤਵਾਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ। ਮਲੌਦ ਦੇ ਜਗੇੜਾ ਪੁਲ ਨੇੜੇ ਇੱਕ ਟੈਂਪੂ ਨਹਿਰ ਵਿੱਚ ਡਿੱਗ ਗਈ।ਮਿਲੀ ਜਾਣਕਾਰੀ ਮੁਤਾਬਿਕ ਪਿੱਕਅਪ ਗੱਡੀ ’ਚ ਕੁੱਲ 29 ਲੋਕ ਸਵਾਰ ਸੀ। ਜਿਨ੍ਹਾਂ ਚੋਂ 25 ਲੋਕਾਂ ਨਹਿਰ ਚੋਂ ਬਾਹਰ ਕੱਢਿਆ ਗਿਆ ਜਿਨ੍ਹਾਂ ਵਿੱਚੋਂ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ 2 ਬੱਚੇ, 3 ਔਰਤਾਂ ਅਤੇ 1 ਪੁਰਸ਼ ਸ਼ਾਮਲ ਹੈ। 19 ਲੋਕ ਇਸ ਹਾਦਸੇ ’ਚ ਸੁਰੱਖਿਅਤ ਹਨ। ਜਦਕਿ ਬਾਕੀ 4 ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਹਾਦਸੇ ’ਚ ਸ਼ਰਧਾਲੂ ਸਣੇ ਡਰਾਈਵਰ ਹਾਦਸੇ ਦਾ ਸ਼ਿਕਾਰ ਹੋਇਆ ਹੈ।
ਜਾਣਕਾਰੀ ਅਨੁਸਾਰ, ਸਾਰੇ ਸ਼ਰਧਾਲੂ ਹਿਮਾਚਲ ਪ੍ਰਦੇਸ਼ ਦੇ ਮਾਤਾ ਨੈਣਾ ਦੇਵੀ ਮੰਦਰ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਗੱਡੀ ਦੇ ਨਹਿਰ ਵਿੱਚ ਡਿੱਗਣ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਨੇੜਲੇ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪੁਲਿਸ ਅਨੁਸਾਰ, ਜ਼ਿਆਦਾਤਰ ਸ਼ਰਧਾਲੂਆਂ ਨੂੰ ਨਹਿਰ ਵਿੱਚੋਂ ਬਚਾ ਲਿਆ ਗਿਆ ਹੈ। ਦੋ ਬੱਚਿਆਂ ਸਮੇਤ ਤਿੰਨ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਤਿੰਨ ਲੋਕ ਪਾਣੀ ਵਿੱਚ ਵਹਿ ਗਏ ਹਨ, ਬਚਾਅ ਕਾਰਜ ਜਾਰੀ ਹੈ।
