ਨਿਊਜ਼ ਪੰਜਾਬ
27 ਜੁਲਾਈ 2025
ਚੰਡੀਗੜ੍ਹ ਅਤੇ ਨਾਲ ਲੱਗਦੇ ਖੇਤਰਾਂ ਨੂੰ ਟ੍ਰੈਫਿਕ ਜਾਮ ਤੋਂ ਵੱਡੀ ਰਾਹਤ ਮਿਲਣ ਵਾਲੀ ਹੈ। ਕੇਂਦਰ ਸਰਕਾਰ ਨੇ ਇੱਕ ਵੱਡੇ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਵੱਡੇ ਚੌਕ ਉਤੇ 6-ਲੇਨ ਵਾਲਾ ਫਲਾਈਓਵਰ ਬਣਨ ਜਾ ਰਿਹਾ ਹੈ, ਜਿਸ ਦੀ ਕੁੱਲ ਲੰਬਾਈ 1.6 ਕਿਲੋਮੀਟਰ ਹੋਵੇਗੀ। ਕੇਂਦਰ ਸਰਕਾਰ ਨੇ ਇਸ ਪ੍ਰੋਜੈਕਟ ਲਈ 240 ਕਰੋੜ ਰੁਪਏ ਦੇ ਸੋਧੇ ਹੋਏ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫਲਾਈਓਵਰ ਨਾਲ ਨਾ ਸਿਰਫ ਚੰਡੀਗੜ੍ਹ ਦੀ ਟ੍ਰੈਫਿਕ ਪ੍ਰਣਾਲੀ ਵਿਚ ਸੁਧਾਰ ਹੋਵੇਗਾ, ਸਗੋਂ ਨਾਲ ਲੱਗਦੇ ਪੰਜਾਬ ਦੇ ਸਹਿਰਾਂ ਨੂੰ ਵੱਡੀ ਰਾਹਤ ਮਿਲੇਗੀ। ਚੰਡੀਗੜ੍ਹ ਦਾ ਇੱਕ ਵੱਡਾ ਚੌਰਾਹਾ ਹੈ, ਜਿੱਥੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲਾ ਟ੍ਰੈਫਿਕ ਲੰਘਦਾ ਹੈ। ਸਵੇਰੇ ਅਤੇ ਸ਼ਾਮ ਨੂੰ ਇੱਥੇ ਲੰਬੇ ਟ੍ਰੈਫਿਕ ਜਾਮ ਅਕਸਰ ਦਿਖਾਈ ਦਿੰਦੇ ਹਨ, ਜਿਸ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਦਫਤਰੀ ਸਮੇਂ ਦੌਰਾਨ ਇੱਥੇ ਜਾਮ ਹੋਣਾ ਆਮ ਗੱਲ ਹੈ ਅਤੇ ਐਂਬੂਲੈਂਸਾਂ ਤੋਂ ਲੈ ਕੇ ਜਨਤਕ ਆਵਾਜਾਈ ਤੱਕ ਸਭ ਕੁਝ ਪ੍ਰਭਾਵਿਤ ਹੁੰਦਾ ਹੈ।
