ਸਾਇਕਲ ਉਦਯੋਗ – ਕੋਰੋਨਾ ਕਾਰਨ ਦੁਨੀਆਂ ਵਿੱਚ ਸਾਇਕਲਾਂ ਦੀ ਮੰਗ ਕਈ ਗੁਣਾਂ ਹੋਈ – ਅਮਰੀਕਾ ਨੂੰ ਲੋੜ ਹੈ ਸਾਇਕਲਾਂ ਦੀ — ਪੜ੍ਹੋ ਰਿਪੋਰਟ

ਨਿਊਜ਼ ਪੰਜਾਬ

ਨਿਊਯਾਰਕ 23 ਮਈ — ਕੋਰੋਨਾ ਮਹਾਂਮਾਰੀ ( COVID – 19 ) ਦੇ ਬਚਾਅ ਲਈ ਲਗੀਆਂ ਪਾਬੰਦੀਆਂ ਜਿਨ੍ਹਾਂ ਵਿੱਚ ਆਵਾਜਾਈ ਦੌਰਾਨ ਸਮਾਜਿਕ ਦੂਰੀ ਰੱਖਣੀ ਜ਼ਰੂਰੀ ਕਰ ਦਿਤੀ ਗਈ ਹੈ ਦੇ ਕਾਰਨ ਦੁਨੀਆ ਭਰ ਵਿੱਚ ਸਾਇਕਲ ਚਲਾਉਣ ਦਾ ਰੁਝਾਣ ਬਹੁਤ ਵੱਧ ਗਿਆ ਹੈ | ਖਾਸ ਕਰ ਅਮਰੀਕਾ ਜਿਹੜਾ ਇਸ ਸਮੇ ਦੁਨੀਆਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੈ ਵਿੱਚ ਸਾਇਕਲਾਂ ਦੀ ਮੰਗ ਇੱਕ -ਦੱਮ ਕਈ ਗੁਨਾ ਵੱਧ ਗਈ ਹੈ | ਕਈ ਕੰਪਨੀਆਂ ਵਲੋਂ ਗਾਹਕਾਂ ਨੂੰ ਸਾਇਕਲ ਸਪਲਾਈ ਦੇਣ ਲਈ ਤਿੰਨ – ਤਿੰਨ ਮਹੀਨੇ ਦਾ ਸਮਾਂ ਦਿੱਤਾ ਜਾ ਰਿਹਾ ਹੈ |                                                                                                                                                                                                 ਮਾਰਕੀਟ ਤੇ ਨਜ਼ਰ ਰੱਖਣ ਵਾਲੀ ਇੱਕ ਕੰਪਨੀ ਦੀ ਰਿਪੋਰਟ ਅਨੁਸਾਰ ਮਾਰਚ ਮਹੀਨੇ ਤੋਂ ਇੱਹ ਤੇਜ਼ੀ ਆਈ ਹੈ ਅਤੇ ਪਿਛਲੇ ਕਈ ਸਾਲ ਦਾ ਰਿਕਾਰਡ ਟੁੱਟ ਗਿਆ ਹੈ | ਫਿੱਟਨੈੱਸ ਸਾਇਕਲ  ( ਐਕਸਰਸਿਜ਼ਰ ) ਦੀ ਸੇਲ 66 ਪ੍ਰਤੀਸ਼ਤ ਅਤੇ ਬੱਚਿਆਂ ਦੇ ਸਾਇਕਲਾਂ ਵਿੱਚ 59 ਪ੍ਰਤੀਸ਼ਤ ਵਿਕਰੀ ਵਧੀ ਹੈ | ਬੈਟਰੀ ਨਾਲ ਚਲਣ ਵਾਲੇ ਸਾਇਕਲ ( Electric  Bike ) ਦੀ ਵਿਕਰੀ ਵੀ 59 ਪ੍ਰਤੀਸ਼ਤ ਵੱਧ ਗਈ ਹੈ | ਜਦੋ ਕਿ ਆਮ ਸਾਇਕਲ ਦੀ ਵਿਕਰੀ ਤਾਂ 121 ਪ੍ਰਤੀਸ਼ਤ ਵਾਧੇ ਤੇ ਜਾ ਪੁਜ਼ੀ ਹੈ |
                                                     ਨਿਊਯਾਰਕ ਵਿੱਚ ਤਾਂ 322 ਕਿਲੋਮੀਟਰ ਲੰਬੀਆਂ ਸੜਕਾਂ ਤਾ ਪੈਦਲ ਅਤੇ ਸਾਇਕਲ ਚਲਾਉਣ ਲਈ ਰਿਜ਼ਰਵ ਕਰ ਦਿਤੀਆਂ ਹਨ , ਇਸੇ ਤਰ੍ਹਾਂ ਹੋਰ ਕਈ ਸ਼ਹਿਰਾਂ ਨੇ ਅਜਿਹਾ ਹੀ ਕੀਤਾ ਹੋਇਆ |
                                                   

                                                    ਭਾਰਤ ਵਿੱਚ ਇਸ ਦੇ ਉਲਟ ਹੋ ਰਿਹਾ ਇਥੇ ਆਵਾਜਾਈ ਲਈ ਸਭ ਤੋਂ ਸੁਰਖਿਅਤ ਸਵਾਰੀ ਸਾਇਕਲ ਨੂੰ ਪ੍ਰਮੋਟ ਨਹੀਂ ਕੀਤਾ ਜਾ ਰਿਹਾ | ਜਦੋ ਮੌਜ਼ੂਦਾ ਸਮੇ ਵਿੱਚ ਘਰੇਲੂ ਵਸਤੂਆਂ ਵੇਚਣ ਤੋਂ ਇਲਾਵਾ ਬਹੁਤ ਸਾਰੇ ਛੋਟੇ ਕੰਮ ਸਾਇਕਲਾਂ ਤੇ ਹੋ ਸਕਦੇ ਹਨ | ਅੱਜ ਜਦੋ ਦੁਨੀਆਂ ਵਿੱਚ ਕਾਰਾਂ ਸਮੇਤ ਬਹੁਤੇ ਵਾਹਨਾਂ ਦੀ ਵਿਕਰੀ ਖਤਮ ਹੋ ਚੁੱਕੀ ਹੈ ਤਾ ਦੁਨੀਆਂ ਸਾਇਕਲ ਵੱਲ ਪਰਤ ਰਹੀ ਹੈ ਭਾਰਤ ਵਿੱਚ ਵੀ ਸਾਇਕਲ ਦੀ ਸਵਾਰੀ ਕੋਰੋਨਾ ਤੋਂ ਬਚਾਅ ਲਈ ਅਤੇ ਤੰਦਰੁਸਤੀ ਲਈ ਕਾਫੀ ਲਾਹੇਵੰਦ ਹੋ ਸਕਦੀ ਹੈ |