ਸੈਨੇਟਾਈਜ਼ਰ ਅਤੇ ਮਾਸਕ ਤੈਅ ਕੀਮਤ ਤੋਂ ਵੱਧ ਵੇਚਣ ਵਾਲੇ ਤਿੰਨ ਦੁਕਾਨਦਾਰ ਗ੍ਰਿਫਤਾਰ
ਮਹਿੰਗੇ ਸੈਨੇਟਾਈਜ਼ਰ ਤੇ ਮਾਸਕ ਵੇਚਦੇ ਤਿੰਨ ਦੁਕਾਨਦਾਰ ਵਿਜੀਲੈਂਸ ਵੱਲੋਂ ਗ੍ਰਿਫਤਾਰ
ਵੱਧ ਮੁੱਲ ਤੇ ਸਮਾਨ ਵੇਚਣ ਵਾਲਿਆਂ ਵਿਰੁੱਧ ਜਾਰੀ ਰਹੇਗੀ ਵਿਜੀਲੈਂਸ ਦੀ ਵਿਸ਼ੇਸ਼ ਮੁਹਿੰਮ : ਉੱਪਲ
ਨਿਊਜ਼ ਪੰਜਾਬ
ਚੰਡੀਗੜ 21 ਮਈ : ਰਾਜ ਵਿਜੀਲੈਂਸ ਬਿਓਰੋ ਨੇ ਕਾਲੇ ਬਾਜਾਰੀਕਰਨ ਲਈ ਜਰੂਰੀ ਵਸਤਾਂ ਦੇ ਭੰਡਾਰ ਨੂੰ ਰੋਕਣ ਲਈ ਅੱਜ ਦਵਾਈਆਂ ਵੇਚਣ ਵਾਲੇ ਤਿੰਨ ਦੁਕਾਨਦਾਰਾਂ ਨੂੰ ਲੋਕਾਂ ਨੂੰ ਵਾਧੂ ਰੇਟਾਂ ਉਤੇ ਸੈਨੇਟਾਈਜ਼ਰ ਅਤੇ ਮਾਸਕ ਵੇਚਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਡਾਇਰੈਕਟਰ-ਕਮ-ਏ.ਡੀ.ਜੀ.ਪੀ.ਵਿਜੀਲੈਂ
ਵਿਜੀਲੈਂਸ ਬਿਓਰੋ ਦੇ ਮੁਖੀ ਨੇ ਦੱਸਿਆ ਕਿ ਸਰਹੱਦੀ ਇਲਾਕੇ ਵਿਚ ਲੋਕਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ‘ਤੇ ਵਿਜੀਲੈਂਸ ਰੇਂਜ ਅੰਮ੍ਰਿਤਸਰ ਨੇ ਇਸ ਮੁਹਿੰਮ ਦੌਰਾਨ ਡੋਗਰਾ ਮੈਡੀਕੋਜ਼, ਗੁਮਟਾਲਾ ਰੋਡ, ਅੰਮ੍ਰਿਤਸਰ ਦੇ ਮਾਲਕ ਸੁਨੀਲ ਡੋਗਰਾ ਅਤੇ ਨਵੀਨ ਮੈਡੀਕੋਜ਼ ਦੇ ਮਾਲਕ ਦਿਨੇਸ਼ ਕੁਮਾਰ (ਲਾਇਸੈਂਸ ਧਾਰਕ) ਪਵਨ ਕੁਮਾਰ (ਪ੍ਰੋਪਾਈਟਰ) ਰਤਨ ਸਿੰਘ ਚੌਕ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਆਮ ਲੋਕਾਂ ਤੋਂ ਸੈਨੀਟਾਈਜ਼ਰ ਦੀਆਂ ਵੱਧ ਕੀਮਤਾਂ ਵਸੂਲ ਰਹੇ ਸੀ।
ਉਨ•ਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਦੁਕਾਨਦਾਰਾਂ ਸੁਨੀਲ ਡੋਗਰਾ, ਦਿਨੇਸ਼ ਕੁਮਾਰ ਅਤੇ ਪਵਨ ਕੁਮਾਰ ਵਿਰੁੱਧ ਥਾਣਾ ਵਿਜੀਲੈਂਸ ਬਿਓਰੋ, ਅੰਮ੍ਰਿਤਸਰ ਵਿਖੇ ਦੋ ਮੁਕੱਦਮੇ ਅਧੀਨ ਧਾਰਾ 420/188 ਆਈ ਪੀ ਸੀ ਅਤੇ ਜਰੂਰੀ ਵਸਤਾਂ ਕਾਨੂੰਨ 1955 ਦੀ ਧਾਰਾ 7 ਦਰਜ ਕੀਤੇ ਗਏ ਹਨ ਤੇ ਇਸ ਸਬੰਧੀ ਅਗਲੇਰੀ ਪੜਤਾਲ ਜਾਰੀ ਹੈ।