ਨਿਊਜ਼ ਪੰਜਾਬ
ਲੁਧਿਆਣਾ, 18 ਜੂਨ – ਇਸਤਰੀ ਸਤਿ ਸੰਗ ਸਭਾ ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਫੇਸ 1ਵੱਲੋਂ ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਸਦਕਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਾਠ ਅਤੇ ਕੀਰਤਨ ਦੀ ਲੜੀ ਚਲਾਈ ਜਾ ਰਹੀ ਸੀ ਉਸ ਵਿੱਚ ਸੰਗਤਾਂ ਵਲੋਂ ਮਿਲੇ ਭਰਪੂਰ ਹੁੰਗਾਰੇ ਨੂੰ ਦੇਖਦਿਆਂ ਹੋਇਆਂ ਕਮੇਟੀ ਅਤੇ ਇਸਤ੍ਰੀ ਸਤਿ ਸੰਗ ਸਭਾ ਨੇ ਪੂਰੀ ਲੜੀ ਵਿੱਚ ਹਿਸਾ ਲੈਣ ਵਾਲੀਆਂ ਸਾਰੀਆ ਬੀਬੀਆਂ ਨੂੰ ਸਨਮਾਨਿਤ ਕੀਤਾ ।
ਅੱਜ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦਾ ਪ੍ਰਵਾਹ ਆਰੰਭ ਹੋਇਆ ਜਿਸ ਵਿੱਚ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸ੍ਰਵਨ ਕਰਵਾਇਆ, ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ।
ਬਾਅਦ ਵਿੱਚ ਗਿਆਨੀ ਹਰਪ੍ਰੀਤ ਸਿੰਘ ਲੁੱਧਿਆਣੇ ਵਾਲਿਆਂ ਨੇ ਸੰਗਤਾਂ ਨਾਲ ਗੁਰ ਇਤਿਹਾਸ ਦੀ ਸਾਂਝ ਪਾਈ।
11 ਵੱਜੇ ਆਰੰਭ ਕੀਤਾ ਇਸਤ੍ਰੀ ਸਤਿ ਸੰਗ ਸਭਾ ਦਾ ਹਫ਼ਤਾਵਾਰੀ ਬੁੱਧਵਾਰ ਦਾ ਸਮਾਗਮ ਜਿਸ ਵਿੱਚ ਬੀਬੀਆਂ ਨੇ ਸੁਖਮਨੀ ਸਾਹਿਬ, ਚੌਪਈ ਸਾਹਿਬ, ਦੇ ਪਾਠ ਕੀਤੇ ਅਤੇ ਸੰਗਤਾਂ ਨੂੰ ਇਲਾਹੀ ਗੁਰਬਾਣੀ ਦੇ ਕੀਰਤਨ ਸ੍ਰਵਨ ਕਰਵਾਏ 


ਇਸਤਰੀ ਸਤਿ ਸੰਗ ਸਭਾ ਦੀ ਪੰਜ ਮੈਂਬਰੀ ਕਮੇਟੀ ਦੀਆਂ ਬੀਬੀਆਂ ਬੀਬੀ ਮਨਜੀਤ ਕੌਰ, ਦਵਿੰਦਰ ਕੌਰ, ਬਲਵਿੰਦਰ ਕੌਰ ਬੱਤਰਾ, ਕੁਲਜੀਤ ਕੌਰ ਸਿਮਰਨ ਕੌਰ ਅਤੇ ਕਰਮਜੀਤ ਕੌਰ ਬੈਨੀਪਾਲ,ਨੇ ਸਾਰੀਆ ਬੀਬੀਆਂ ਨੂੰ ਸਨਮਾਨ ਚਿਨ ਦੇਕੇ ਸਨਮਾਨ ਕੀਤਾ।
ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸਤਰੀ ਸਤਿ ਸੰਗ ਸਭਾ ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਫੇਸ 1 ਲੁਧਿਆਣਾ, ਵਧਾਈ ਦੇ ਪਾਤਰ ਹਨ ਜਿਨਾਂ ਨੇ 40 ਦਿਨਾਂ ਦੀ ਲੜੀ ਵਿੱਚ ਹਿਸਾ ਲੈਕੇ ਆਪਣਾ ਜੀਵਨ ਸਫਲ ਕੀਤਾ ਅਤੇ ਸੰਗਤਾਂ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ ।
ਸਮਾਗਮ ਵਿੱਚ ਸ਼ਾਮਲ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੇਅਰਮੈਨ ਬਲਜੀਤ ਸਿੰਘ ਸੇਠੀ, ਕਰਤਾਰ ਸਿੰਘ ਬਰਾੜ, ਪਰਮਿੰਦਰ ਸਿੰਘ, ਗੁਰਦੀਪ ਸਿੰਘ ਕਾਲੜਾ ਸਰਬਜੀਤ ਸਿੰਘ ਚਗਰ ਜਗਮੋਹਨ ਸਿੰਘ ਬੀਬੀ ਦਵਿੰਦਰ ਕੌਰ ਮਨਜੀਤ ਕੌਰ ਸਿਮਰਨਜੀਤ ਕੌਰ ਬਲਵਿੰਦਰ ਕੌਰ ਬੱਤਰਾ, ਕੁਲਜੀਤ ਕੌਰ ਰਵਿੰਦਰ ਕੌਰ ਰਹੇਜਾ, ਰਾਜਨੀਇੰਦਰ ਕੌਰ, ਗੁਰਪ੍ਰੀਤ ਕੌਰ ਖੁਰਾਣਾ, ਜਸਵਿੰਦਰ ਕੌਰ ਪਾਇਲ, ਨਿਰਮਲ ਕੌਰ ਪਾਇਲ,ਸੁਰਿੰਦਰ ਕੌਰ ਬਾਂਸਲ,ਹਰਜੀਤ ਕੌਰ ਅਤੇ ਮਾਤਾ ਗੁਰਦੇਵ ਕੌਰ

