ਲੁਧਿਆਣਾਤੁਹਾਡਾ ਸ਼ਹਿਰ

ਡਾ. ਪਰਸ਼ੋਤਮ ਲਾਲ ਵਰਮਾ ( EX COUNSELLOR ) ਦੀ ਸੁਪਤਨੀ ਅਤੇ ਡਾ. ਕੁਲਦੀਪ ਵਰਮਾ ਦੇ ਮਾਤਾ ਸ੍ਰੀਮਤੀ ਵਿਦਿਆ ਵੰਤੀ ਦਾ ਦਿਹਾਂਤ – ਅੰਤਿਮ ਸਸਕਾਰ ਐਤਵਾਰ ਨੂੰ 

ਨਿਊਜ਼ ਪੰਜਾਬ

ਲੁਧਿਆਣਾ, 14 ਜੂਨ – ਸਵ. ਡਾ. ਪਰਸ਼ੋਤਮ ਲਾਲ ਵਰਮਾ ( EX COUNSELLOR ) ਦੀ ਸੁਪਤਨੀ ਅਤੇ ਡਾ. ਕੁਲਦੀਪ ਵਰਮਾ ਦੇ ਮਾਤਾ ਜੀ ਸ੍ਰੀਮਤੀ ਵਿਦਿਆਵੰਤੀ ਕੱਲ ਮਿਤੀ 14-06-2025 ਦਿਨ ਸ਼ਨੀਵਾਰ ਨੂੰ ਪ੍ਰਮਾਤਮਾਂ ਵੱਲੋਂ ਬਖਸ਼ੇ ਸਵਾਸ ਪੂਰੇ ਕਰਦੇ ਹੋਏ ਅਕਾਲ ਚਲਾਣਾ ਕਰ ਗਏ , ਉਨ੍ਹਾਂ ਦਾ ਅੰਤਿਮ ਸਸਕਾਰ ਮਿਤੀ 15-06-2025 ਦਿਨ ਐਤਵਾਰ ਦੁਪਹਿਰ 11:00 ਵਜੇ ਗਉਸ਼ਾਲਾ ਸ਼ਮਸ਼ਾਨ ਘਾਟ ਲੁਧਿਆਣਾ ਵਿਖੇ ਕੀਤਾ ਜਾਵੇਗਾ।

ਸ੍ਰੀਮਤੀ ਵਿਦਿਆਵੰਤੀ ਦੇ ਅਕਾਲ ਚਲਾਣੇ ਤੇ ਸਾਬਕਾ ਕੌਂਸਲਰ ਤੇ ਭਾਜ਼ਪਾ ਆਗੂ ਸ੍ਰ. ਰਣਧੀਰ ਸਿੰਘ ਲਾਡੀ, ਰਾਜਪੂਤ ਸਭਾ ਪੰਜਾਬ ਦੇ ਪ੍ਰਧਾਨ ਸ੍ਰ. ਕੁਲਵੰਤ ਸਿੰਘ ਚੌਹਾਨ , ਜ਼ਿਲ੍ਹਾ ਪ੍ਰਧਾਨ ਸ੍ਰ. ਪਰਮਦੀਪ ਸਿੰਘ ਜੋੜਾ, ਸ੍ਰ. ਬੇਅੰਤ ਸਿੰਘ ਸੇਵਕ ਅਤੇ ਹੋਰ ਸਿਆਸੀ ਅਤੇ ਸਮਾਜਿਕ ਨੇਤਾਵਾਂ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ