ਲੁਧਿਆਣਾਪੰਜਾਬਭਾਰਤ

ਮੁਨੱਖੀ ਸੇਵਾ ਕਾਰਜ ਆਰੰਭਣ ਵਾਲੇ ਵਿਅਕਤੀ ਕੌਮ ਤੇ ਸਮਾਜ ਦੇ ਲਈ ਇੱਕ ਚਾਨਣ ਮੁਨਾਰਾ – ਪਰਮਜੀਤ ਸਿੰਘ ਸਰਨਾ

ਲੁਧਿਆਣਾ,13 ਜੂਨ (ਆਰ ਐਸ ਖ਼ਾਲਸਾ) ਸਿੱਖ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸੇਵਾ ਤੇ ਸਿਮਰਨ ਦੇ ਸਕੰਲਪ ਦੇ ਨਾਲ ਸੰਗਤਾਂ ਨੂੰ ਵੱਧ ਤੋਂ ਵੱਧ ਜੋੜਨ ਅਤੇ ਆਪਣੀ ਉਸਾਰੂ ਸੋਚ ਨੂੰ ਮੁਨੱਖੀ ਸੇਵਾ ਕਾਰਜਾਂ ਵਿੱਚ ਲਗਾਉਣ ਵਾਲੇ ਵਿਅਕਤੀ ਕੌਮ ਤੇ ਸਮਾਜ ਦੇ ਲਈ ਇੱਕ ਚਾਨਣ ਮੁਨਾਰਾ ਹੁੰਦੇ ਹਨ।ਇਨ੍ਹਾਂ ਸ਼ਥਦਾਂ ਦਾ ਪ੍ਰਗਟਵਾ ਸ.ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਪੰਥ ਦੇ ਪ੍ਰਸਿੱਧ ਪ੍ਰਚਾਰਕ ਤੇ ਕੀਰਤਨੀਏ ਭਾਈ ਗੁਰਸ਼ਰਨ ਸਿੰਘ ਵੱਲੋ ਲੋੜਵੰਦਾ ਦੇ ਇਲਜ ਲਈ ਸਥਾਨਕ ਸਮਰਾਲਾ ਚੌਕ ਵਿਖੇ ਚਲਾਏ ਜਾ ਰਹੇ ਭਾਈ ਦਇਆ ਸਿੰਘ ਭਾਈ ਹਿੰਮਤ ਸਿੰਘ (ਚੈ)ਹਸਤਪਾਲ ਦਾ ਨਿਰੀਖਣ ਕਰਨ ਉਪਰੰਤ ਕੀਤਾ।

ਇਸ ਸਮੇਂ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਗੁਰੂ ਸਹਿਬਾਨ ਵੱਲੌਂ ਬਖਸ਼ੇ ਸਿਮਰਨ ਤੇ ਸੇਵਾ ਸਕੰਲਪ ਦੇ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਹੋਇਆ ਪੰਥ ਪ੍ਰਚਾਰਕ ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣੇ ਵਾਲਿਆਂ ਨੇ ਜਿਸ ਕਦਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਕੀਰਤਨ ਨਾਲ ਜੋੜਨ ਲਈ ਨਾਮ ਸਿਮਰਨ ਦੀ ਲੜ੍ਹੀ ਚਲਾਈ ਚਲਾਈ ਹੈ ਅਤੇ ਮਨੁੱਖਤਾ ਦੀ ਭਲਾਈ ਲਈ ਲੁਧਿਆਣੇ ਦੇ ਵੱਖ ਵੱਖ ਇਲਾਕਿਆਂ ਵਿੱਚ ਚੈਰੀਟੇਬਲ ਹਸਪਤਾਲਾਂ ਦੀ ਸਥਾਪਨਾ ਕਰਕੇ ਥੋੜੇ ਪੈਸਿਆਂ ਵਿੱਚ ਮਰੀਜਾਂ ਨੂੰ ਆਧੁਨਿਕ ਇਲਾਜ ਸੁਵਿਧਾਵਾਂ ਦਿੱਤੀਆ ਜਾ ਰਾਹੀਆਂ ਹਨ।ਉਹ ਸਮਾਜ ਤੇ ਕੌਮ ਲਈ ਪ੍ਰੇਣਾ ਸਰੋਤ ਹਨ।

ਇਸ ਮੌਕੇ ਭਾਈ ਗੁਰਸ਼ਰਨ ਸਿੰਘ ਜੀ ਨੇ ਕਿਹਾ ਕਿ ਪ੍ਰਮੁੱਖ ਸ਼ਖਸ਼ੀਅਤਾਂ ਦਾ ਅੱਜ ਚੈਰੀਟੇਬਲ ਹਸਪਤਾਲ ਵਿੱਚ ਪੁੱਜਣਾ ਸਾਡੇ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਨੇ ਕਿਹਾ ਅਕਾਲ ਪੁਰਖ ਵੱਲੋਂ ਬਖਸ਼ੇ ਗੁਰਬਾਣੀ ਕੀਰਤਨ ਤੇ ਸਿਮਰਨ ਦੇ ਪ੍ਰਵਾਹ ਦੇ ਨਾਲ – ਨਾਲ ਦਾਨੀ ਸੰਗਤਾਂ ਦੇ ਨਿੱਘੇ ਸਹਿਯੋਗ ਸਦਕਾ ਮਨੁੱਖੀ ਸੇਵਾ ਦੇ ਵੱਡੇ ਕਾਰਜ ਹਸਪਤਾਲਾਂ ਦੇ ਰੂਪ ਵੱਜੋਂ ਚੱਲ ਰਹੇ ਹਨ ।

ਇਸ ਮੌਕੇ ਪੰਥ ਪ੍ਰਚਾਰਕ ਭਾਈ ਗੁਰਸ਼ਰਨ ਸਿੰਘ ਅਤੇ ਉਨ੍ਹਾਂ ਦੀ ਮਾਤਾ ਬੀਬੀ ਚਰਨਜੀਤ ਕੌਰ ਜੀ ਵੱਲੋ ਸਾਂਝੇ ਤੌਰ ਤੈ ਇੰਟਰਨੈਸ਼ਨਲ ਪੱਧਰ ਤੇ ਸਿੱਖੀ ਦੇ ਪ੍ਰਚਾਰ- ਪ੍ਰਸਾਰ ਅਤੇ ਖੂਨਦਾਨ ਦੀ ਸੇਵਾ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਸ.ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘੱਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜ਼ਿ) ,ਸ.ਰਮਨਦੀਪ ਸਿੰਘ ਤਿਲਕ ਨਗਰ ਪ੍ਰਧਾਨ ਯੂਥ ਅਕਾਲੀ ਦਲ (ਦਿੱਲੀ) ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰਪਾਉ ਦੁਸ਼ਾਲੇ ਤੇ ਧਾਰਮਿਕ ਪੁਸਤਕਾਂ ਦੇ ਸੈਟ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।