ਮੁੱਖ ਖ਼ਬਰਾਂਭਾਰਤ

ਅਹਿਮਦਾਬਾਦ ਵਿੱਚ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ  – 242 ਯਤਰੂ ਸਵਾਰ – 100 ਤੋਂ ਵੱਧ ਮੌਤਾਂ 

ਨਿਊਜ਼ ਪੰਜਾਬ

ਅਹਿਮਦਾਬਾਦ ਵਿੱਚ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਹਾਜ਼ ਵਿੱਚ 242 ਲੋਕ ਸਵਾਰ ਸਨ, ਹੁਣ ਤੱਕ 100 ਤੋਂ ਵੱਧ ਲਾਸ਼ਾਂ ਮਿਲ ਚੁਕੀਆਂ ਹਨ ਜਦੋਂ ਕਿ 50 ਤੋਂ ਵੱਧ ਜਖ਼ਮੀ ਹਸਪਤਾਲ ਲਿਜਾਏ ਗਏ ਹਨ, ਹੋਰ ਵੇਰਵੇ ਉਡੀਕੇ ਜਾ ਰਹੇ ਹਨ  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਹਿਮਦਾਬਾਦ ਲਈ ਰਵਾਨਾ ਹੋ ਗਏ ਹਨ

ਅਹਿਮਦਾਬਾਦ ਏਅਰ ਇੰਡੀਆ ਜਹਾਜ਼ ਹਾਦਸੇ ਦੀ ਖ਼ਬਰ:

ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਵਿੱਚ ਸਵਾਰ 242 ਯਾਤਰੀਆਂ ਵਿੱਚੋਂ 169 ਭਾਰਤੀ ਨਾਗਰਿਕ, 53 ਬ੍ਰਿਟਿਸ਼ ਨਾਗਰਿਕ, ਇੱਕ ਕੈਨੇਡੀਅਨ ਨਾਗਰਿਕ ਅਤੇ 7 ਪੁਰਤਗਾਲੀ ਨਾਗਰਿਕ ਸਨ। ਹਾਦਸੇ ਵਿੱਚ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਸ਼ਹਿਰੀ ਹਵਾਬਾਜ਼ੀ ਮੰਤਰਾਲੇ (The civil aviation ministry) ਨੇ ਵੀਰਵਾਰ ਨੂੰ ਅਹਿਮਦਾਬਾਦ ਵਿੱਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਮੱਦੇਨਜ਼ਰ ਸਾਰੇ ਜ਼ਰੂਰੀ ਪ੍ਰਤੀਕਿਰਿਆ ਉਪਾਵਾਂ ਦੀ ਨਿਗਰਾਨੀ ਅਤੇ ਤਾਲਮੇਲ ਲਈ ਇੱਕ ਕੰਟਰੋਲ ਰੂਮ ਸਥਾਪਤ ਕੀਤਾ। ਇਸ ਸਬੰਧੀ ਵੇਰਵਿਆਂ ਲਈ ਲੋਕ 011-24610843, 9650391859 ‘ਤੇ ਕਾਲ ਕਰ ਸਕਦੇ ਹਨ।

ਅਹਿਮਦਾਬਾਦ ਵਿੱਚ ਵੀ ਇੱਕ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ ਅਤੇ ਇਸ ਦੇ ਨੰਬਰ 9978405304/079-23251900 ਹਨ

ਅਹਿਮਦਾਬਾਦ ਹਵਾਈ ਅੱਡੇ ‘ਤੇ ਇੱਕ ਹੈਲਪਲਾਈਨ ਵੀ ਸਰਗਰਮ ਕੀਤੀ ਗਈ ਹੈ ਅਤੇ ਇਸ ਦਾ ਨੰਬਰ 9974111327 ਹੈ|

ਇਸ ਤੋਂ ਇਲਾਵਾ, ਏਅਰ ਇੰਡੀਆ ਦਾ ਸਮਰਪਿਤ ਯਾਤਰੀ ਹੌਟਲਾਈਨ ਨੰਬਰ 1800 5691 444 ਹੈ।