ਮੁੱਖ ਖ਼ਬਰਾਂਪੰਜਾਬਭਾਰਤ

Heat Wave : ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਤੇ ਵਰ੍ਹੇਗੀ ਅੱਗ – ਮੌਸਮ ਵਿਭਾਗ ਨੇ ਜਾਰੀ ਕੀਤੀ ਗਰਮ ਚੇਤਾਵਨੀ – ਪੜ੍ਹੋ ਤਿੰਨ ਦਿਨ ਦੀ ਮੌਸਮ ਰਿਪੋਰਟ 

ਨਿਊਜ਼ ਪੰਜਾਬ

ਨਵੀਂ ਦਿੱਲੀ, 12 ਜੂਨ – ਭਾਰਤ ਦੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਲਈ ਅਗਲੇ ਦੋ ਦਿਨਾਂ ਵਾਸਤੇ ਰੈੱਡ ਅਲਰਟ ਅਤੇ 14 ਜੂਨ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ।

ਉੱਤਰ-ਪੱਛਮੀ ਭਾਰਤ ਇਸ ਸਮੇਂ ਤੇਜ਼ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਅਗਲੇ 3-4 ਦਿਨਾਂ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰੀ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਹੀਟਵੇਵ ਦੀਆਂ ਸਥਿਤੀਆਂ ਦੀ ਉਮੀਦ ਹੈ। 14 ਜੂਨ ਤੋਂ ਬਾਅਦ ਮੋੜ ਪੈਣਾ ਸ਼ੁਰੂ ਹੋ ਜਾਵੇਗਾ ਪੰਜਾਬ ਅਤੇ ਹਰਿਆਣਾ ਸਣੇ ਪੂਰੇ ਉੱਤਰੀ ਭਾਰਤ ਵਿੱਚ ਜੇਠ ਮਹੀਨੇ ਦੇ ਅਖੀਰ ਵਿੱਚ ਗਰਮੀ ਨੇ ਵੱਟ ਕੱਢ ਦਿੱਤੇ ਹਨ। ਲੂ ਚੱਲਣ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ।ਅੱਜ ਪੰਜਾਬ ਵਿੱਚ ਤਾਪਮਾਨ ਆਮ ਨਾਲੋਂ 6 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ।

ਮੌਸਮ ਵਿਭਾਗ ਅਨੁਸਾਰ ਇਸ ਦੌਰਾਨ ਲੂ ਚੱਲੇਗੀ ਅਤੇ ਤਾਪਮਾਨ 46 ਤੋਂ 47 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਜਾਵੇਗਾ। ਉੱਧਰ ਗਰਮੀ ਵਧਣ ਦੇ ਨਾਲ ਹੀ ਸੂਬੇ ਵਿੱਚ ਲਗਾਤਾਰ ਦੂਜੇ ਦਿਨ ਬਿਜਲੀ ਦੀ ਮੰਗ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੱਜ ਪੰਜਾਬ ਵਿੱਚ ਦੁਪਹਿਰ ਵੇਲੇ ਬਿਜਲੀ ਦੀ ਰਿਕਾਰਡ ਮੰਗ 16,836 ਮੈਗਾਵਾਟ ਦਰਜ ਕੀਤੀ ਗਈ,

http://www.newspunjab.net

 

ਤਸਵੀਰਾਂ IMD

#news punjab #imd #rain #weatherupdate #Rainfall #heatwave #mausam #monsoon2025 #weatherforecast #Rajasthan #punjab #harayana #UttarPradesh #jammu #himachalpradesh #MadhyaPradesh