ਮੁੱਖ ਖ਼ਬਰਾਂਪੰਜਾਬ

ਪੰਜਾਬ ਸਰਕਾਰ ਵੱਲੋਂ HDFC BANK ਬਲੈਕਲਿਸਟ :ਜਾਣੋ ਕੀ ਰਿਹਾ ਕਾਰਨ ਅਤੇ ਹੁਣ ਕਿਹੜੇ ਬੈਂਕਾਂ ਨਾਲ ਹੋਵੇਗਾ ਲੈਣ-ਦੇਣ

ਨਿਊਜ਼ ਪੰਜਾਬ

11 ਜੂਨ 2025

ਪਿਛਲੇ ਸਮੇਂ ਚ ਪੁਲਿਸ ਵਿਭਾਗ ਸਮੇਤ ਕਈ ਵਿਭਾਗਾਂ ਦੇ ਅਧਿਕਾਰੀਆਂ ਨਾਲ ਅੰਡਰਟੇਬਲ ਸਮਝੌਤੇ ਕਰਕੇ ਉਹਨਾਂ ਦੇ ਵਿਭਾਗਾਂ ਦੇ ਫੰਡਾਂ ਨੂੰ ਆਪਣੇ ਬੈਂਕਿੰਗ ਸੈਕਟਰ ਚ ਖਾਤੇ ਖਿਲਾਉਣ ਲਈ ਮਸ਼ਹੂਰ ਸਮਝੇ ਜਾਂਦੇ HDFC BANK ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪੰਜਾਬ ਸਰਕਾਰ ਨੇ ਆਪਣੀ ਇਪੈਨਲਮੈਂਟ ਸੂਚੀ ਚੋਂ HDFC ਬੈਂਕ ਨੂੰ ਬਲੈਕ ਲਿਸਟ ਕਰ ਦਿੱਤਾ । ਇਹ ਹੁਕਮ ਪੰਜਾਬ ਸਰਕਾਰ ਦੇ ਖਜ਼ਾਨਾ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕੀਤੇ ਗਏ ਹਨ। ਸੂਤਰ ਦੱਸਦੇ ਹਨ ਕਿ ਕ੍ਰਿਸ਼ਨ ਕੁਮਾਰ ਤੱਕ ਪਹੁੰਚ ਕਰਨ ਲਈ ਐਚਡੀਐਫਸੀ ਬੈਂਕ ਦੇ ਵੱਡੇ ਅਧਿਕਾਰੀਆਂ ਨੇ ‌ ਇਧਰੋਂ ਉਧਰੋਂ ਕਈ ਵਿਭਾਗਾਂ ਦੇ ਫੰਡ ਰਿਲੀਜ਼ ਕਰਵਾਉਣ ਲਈ ਸਿਆਸੀ ਦਬਾਅ ਵੀ ਪਵਾਇਆ, ਪਰ ਕ੍ਰਿਸ਼ਨ ਕੁਮਾਰ ਨੇ ਇੱਕ ਨਾ ਮੰਨੀ ਸਗੋਂ HDFC BANK ਨੂੰ ਬਲੈਕ ਲਿਸਟ ਕਰ ਦਿੱਤਾ ।

ਹੁਣ ਇਹ ਦੇਖਣਾ ਹੋਵੇਗਾ ਕਿ ਕਈ ਵਿਭਾਗਾਂ ਨੇ ਐਚਡੀਐਫਸੀ ਬੈਂਕ ਪਾਸ ਅੰਡਰਟੇਬਲ ਸਮਝੌਤੇ ਤਹਿਤ ਕਈ ਸੈਂਕੜੇ ਹਜ਼ਾਰਾਂ ਕਰੋੜਾਂ ਦੀਆਂ ਐਫਡੀਜ ਵੀ ਰੱਖੀਆਂ ਹੋਈਆਂ ਹਨ ਕੀ ਉਹ ਐਫਡੀਜ ਵਾਲੇ ਖਾਤੇ ਪੰਜਾਬ ਸਰਕਾਰ ਕੈਂਸਲ ਕਰਵਾਵੇਗੀ ?

ਇੱਥੇ ਇਹ ਵੀ ਦੱਸਣ ਯੋਗ ਹੈ ਕਿ ਜਦੋਂ ਕ੍ਰਿਸ਼ਨ ਕੁਮਾਰ ਸਿੱਖਿਆ ਵਿਭਾਗ ਵਿੱਚ ਸਕੱਤਰ ਸਨ ਤਾਂ ਉਹਨਾਂ ਨੇ ਸਾਰੇ ਡੀਡੀਓਜ ਨੂੰ HDFC BANK ਸਮੇਤ ਕਈ ਪ੍ਰਾਈਵੇਟ ਬੈਂਕਾਂ ਚ ਖਾਤੇ ਨਾ ਖਲਾਉਣ ਲਈ ਹੁਕਮ ਜਾਰੀ ਕੀਤੇ ਸਨ।