ਲੁਧਿਆਣਾਤੁਹਾਡਾ ਸ਼ਹਿਰ

ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਦਾ ਸਮਾਪਤੀ ਸਮਾਰੋਹ ਬੁੱਧਵਾਰ ਨੂੰ – ਕੁਲਵਿੰਦਰ ਸਿੰਘ ਬੈਨੀਪਾਲ

ਨਿਊਜ਼ ਪੰਜਾਬ

ਲੁਧਿਆਣਾ, 10 ਮਈ – ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਅਤੇ ਪਾਠਾਂ ਦੀ ਲੜੀ ਜੋ ਕੀ 1ਜੂਨ ਤੋਂ ਸ਼ੁਰੂ ਕੀਤੀ ਗਈ ਹੈ ਉਨ੍ਹਾਂ ਦੀ ਸਮਾਪਤੀ ਦੀ ਅਰਦਾਸ 11 ਜੂਨ ਦਿਨ ਬੁੱਧਵਾਰ ਨੂੰ ਹੋਵੇਗੀ।

1ਜੂਨ ਤੋਂ ਕੀਰਤਨ ਲੜੀ ਦੀ ਪ੍ਰਥਾ ਜੋ ਗੁਰੂ ਘਰ ਵੱਲੋ ਸੁਰੂ ਕੀਤੀ ਗਈ ਇਹ ਲੜੀ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗੁਰੂ ਘਰ ਦੀ ਇਸਤ੍ਰੀ ਸਤਿਸੰਗ ਸਭਾ ਵਲੋਂ ਚਲਾਈ ਜਾ ਰਹੀ ਸੀ। ਉਸ ਵਿੱਚ ਸੰਗਤਾਂ ਦਾ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਕੇ ਹਾਜਰੀਆ ਭਰਕੇ ਆਪਣਾ ਜੀਵਨ ਸਫਲਾਂ ਕੀਤਾ।ਸੰਗਤਾਂ ਵੱਲੋਂ ਇਸ ਕਾਰਜ ਲਈ ਭਰਪੂਰ ਸ਼ਲਾਘਾ ਵੀ ਕੀਤੀ ਗਈ

ਇਸ ਲੜੀ ਦੇ ਚਲਦਿਆਂ ਅੱਜ 10ਵੇ ਦਿਨ ਮਿਤੀ 10 ਜੂਨ ਦਿਨ ਮੰਗਲਵਾਰ ਨੂੰ ਗੁਰੂ ਘਰ ਵਿਖੇ ਕੀਰਤਨ ਦੀ ਲੜੀ ਦੇ ਤਹਿਤ ਕੀਰਤਨ ਸਮਾਗਮ ਕੀਤੇ ਗਏ

ਜਿਨ੍ਹਾਂ ਵਿੱਚ ਬੀਬੀ ਦਵਿੰਦਰ ਕੌਰ ਬੀਬੀ ਬੀਬੀ ਸਿਮਰਨ ਕੌਰ ਬੀਬੀ ਰਵਿੰਦਰ ਕੌਰ ਰਹੇਜਾ ਬੀਬੀ ਅੰਮ੍ਰਿਤਪਾਲ ਕੌਰ ਅਤੇ ਬੀਬੀ ਹਰਮਿੰਦਰ ਕੌਰ ਅਤੇ ਬੀਬੀ ਮਨਜੀਤ ਕੌਰ ਨੇ ਸਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਬਾਅਦ ਵਿੱਚ ਬੀਬੀ ਦਵਿੰਦਰ ਕੌਰ ਲੁਧਿਆਣੇ ਵਾਲੀਆ ਦੇ ਕੀਰਤਨੀ ਜੱਥੇ ਨੇ ਆਨੰਦ ਸਾਹਿਬ ਦੇ ਪਾਠ ਦੀ ਸੇਵਾ ਨਿਭਾਈ ।

ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਲੜੀ ਦੀ ਸਮਾਪਤੀ ਦੀ ਅਰਦਾਸ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕੀਰਤਨ ਅਤੇ ਪਾਠਾਂ ਦੀ ਲੜੀ ਜਿਸ ਦੀ ਸਮਾਪਤੀ 11 ਜੂਨ ਦਿਨ ਬੁੱਧਵਾਰ ਨੂੰ ਹੋਵੇਗੀ।

ਅੱਜ ਦਿਨ ਮੰਗਲਵਾਰ ਨੂੰ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸਮੂਲੀਅਤ ਕੀਤੀ ਅਤੇ ਕੀਰਤਨ ਦਾ ਆਨੰਦ ਮਾਣਿਆ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੇ ਚਾਹ ਦੇ ਚਾਹ ਦੇ ਲੰਗਰ ਅਤੁੱਟ ਵਰਤਾਏ ਗਏ।

ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਆਈਆ ਸੰਗਤਾਂ, ਇਸਤ੍ਰੀ ਸਤਿਸੰਗ ਦੀਆ ਬੀਬੀਆਂ ਦਾ ਅਤੇ ਸਾਰੇ ਕੀਰਤਨੀ ਜੱਥਿਆਂ, ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ। 

ਸੰਗਤਾਂ ਵਿੱਚ ਹਾਜ਼ਰ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੈਅਰਮੈਨ ਬਲਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਦਰਸ਼ਨ ਸਿੰਘ ਜਗਮੋਹਨ ਸਿੰਘ ਸਰਬਜੀਤ ਸਿੰਘ ਚਗਰ ਰਵਿੰਦਰ ਸਿੰਘ ਪਾਇਲ ਅਮਰਿੰਦਰ ਸਿੰਘ ਪਾਇਲ ਗੁਰਚਰਨ ਸਿੰਘ ਮਲਕੀਤ ਸਿੰਘ ਯਸਪਾਲ ਸ਼ਿੰਘ ਗੁਰਦੀਪ ਸਿੰਘ ਕਾਲੜਾ ਬੀਬੀ ਦਵਿੰਦਰ ਕੌਰ ਅਮ੍ਰਿਤਪਾਲ ਕੌਰ ਬੀਬੀ ਸਿਮਰਨ ਕੌਰ ਕੁਲਜੀਤ ਕੌਰ ਕਰਮਜੀਤ ਕੌਰ ਮਨਜੀਤ ਕੌਰ ਚੱਗਰ ਰਵਿੰਦਰ ਕੌਰ ਰਹੈਜਾ ਬੀਬੀ ਨਿਰਮਲ ਕੌਰ ਪਾਇਲ ਜਸਵਿੰਦਰ ਕੌਰ ਪਾਇਲ ਰਵਿੰਦਰ ਕੌਰ ਬਲਵਿੰਦਰ ਕੌਰ ਬੱਤਰਾ ਕਮਲਪ੍ਰੀਤ ਕੌਰ ਤਮਨਦੀਪ ਕੋਰ ਸਿਮਰਦੀਪ ਕੋਰ ਪਾਇਲ

www.newspunjab.net