ਮੁੱਖ ਖ਼ਬਰਾਂਭਾਰਤ

ਸੋਨੀਆ ਗਾਂਧੀ ਦੀ ਸਿਹਤ ਵਿਗੜੀ : ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ IGMC ਹਸਪਤਾਲ ਲਿਜਾਇਆ ਗਿਆ।

ਨਿਊਜ਼ ਪੰਜਾਬ

ਸ਼ਿਮਲਾ, 7 ਜੂਨ – ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ (IGMC) ਹਸਪਤਾਲ ਲਿਆਂਦਾ ਗਿਆ ਹੈ ।ਉਹ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ਦੇ ਦੌਰੇ ਉਤੇ ਹਨ।

ਸੂਚਨਾ ਤੋਂ ਬਾਅਦ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਜੋ ਊਨਾ ਦੇ ਦੋ ਦਿਨਾਂ ਦੌਰੇ ‘ਤੇ ਸਨ, ਨੇ ਵੀ ਆਪਣੀ ਫੇਰੀ ਨੂੰ ਛੋਟਾ ਕਰ ਕੇ ਸ਼ਿਮਲਾ ਵਾਪਸ ਆ ਗਏ ਹਨ।

ਸੋਨੀਆ ਗਾਂਧੀ ਨੂੰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਸੂਤਰਾਂ ਅਨੁਸਾਰ, ਮਾਹਰ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਡਾਕਟਰੀ ਜਾਂਚ ਕਰ ਰਹੀ ਹੈ।

ਸੋਨੀਆ ਗਾਂਧੀ ਤਿੰਨ ਦਿਨ ਪਹਿਲਾਂ ਹਿਮਾਚਲ ਆਏ ਸਨ। ਉਹ ਸ਼ਿਮਲਾ ਨੇੜੇ 12 ਕਿਲੋਮੀਟਰ ਦੂਰ ਸੈਲਾਨੀ ਕੇਂਦਰ ਮਸ਼ੋਬਰਾ ਨੇੜੇ ਚਾਰਬਰਾ ਵਿਖੇ ਆਪਣੀ ਧੀ ਪ੍ਰਿਯੰਕਾ ਵਾਡਰਾ ਗਾਂਧੀ ਦੇ ਘਰ ਰਹਿ ਰਹੇ ਸਨ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰ (ਮੀਡੀਆ) ਨਰੇਸ਼ ਚੌਹਾਨ ਨੇ ਕਿਹਾ, “ਉਹ ਸਥਿਰ ਹਨ ਅਤੇ ਕੁਝ ਮਾਮੂਲੀ ਸਿਹਤ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਨਿਯਮਤ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਸੀ। ਡਾਕਟਰ ਉਨ੍ਹਾਂ ਦੀ ਜਾਂਚ ਕਰ ਰਹੇ ਹਨ।” ਆਈਜੀਐਮਸੀ ਦੇ ਡਾਕਟਰਾ ਨੇ ਪੁਸ਼ਟੀ ਕੀਤੀ ਕਿ ਸੋਨੀਆ ਗਾਂਧੀ ਨੂੰ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਦੀ ਪੂਰੀ ਡਾਕਟਰੀ ਜਾਂਚ ਕੀਤੀ ਗਈ ਸੀ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਥੋੜ੍ਹਾ ਜਿਹਾ ਵੱਧ ਸੀ, ਪਰ ਉਹ ਸਥਿਰ ਹਨ।ਪਰ ਹਸਪਤਾਲ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।ਇਸ ਦੌਰਾਨ, ਹਿਮਾਚਲ ਪ੍ਰਦੇਸ਼ ਦੇ ਸਿਹਤ ਮੰਤਰੀ ਸਮੇਤ ਕਈ ਮੰਤਰੀ ਅਤੇ ਮੁੱਖ ਸਕੱਤਰ ਪ੍ਰਬੋਧ ਸਕਸੈਨਾ ਹਸਪਤਾਲ ਪਹੁੰਚ ਗਏ ਹਨ।

ਆਈਜੀਐਮਸੀ ਪ੍ਰਬੰਧਨ ਨੇ ਸੋਨੀਆ ਗਾਂਧੀ ਦੀ ਸਿਹਤ ਬਾਰੇ ਅਧਿਕਾਰਤ ਤੌਰ ‘ਤੇ ਕੋਈ ਬਿਆਨ ਨਹੀਂ ਦਿੱਤਾ ਹੈ,

ਬਾਅਦ ਦੀ ਸੂਚਨਾ ਅਨੁਸਾਰ ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ