ਮੁੱਖ ਖ਼ਬਰਾਂਪੰਜਾਬ

ਮੁਕਤਸਰ ਦੇ ਪਿੰਡ ਭੰਗਚੜੀ ‘ਚ ਮੀਂਹ ਦਾ ਕਹਿਰ, ਘਰ ਦੀ ਛੱਤ ਡਿੱਗਣ ਕਾਰਨ 3 ਸਾਲਾ ਬੱਚੀ ਦੀ ਮੌਤ, ਮਾਤਾ-ਪਿਤਾ ਤੇ ਭਰਾ ਜ਼ਖ਼ਮੀ

ਨਿਊਜ਼ ਪੰਜਾਬ

5 ਜੂਨ 2025

ਮੁਕਤਸਰ ਦੇ  ਪਿੰਡ ਭੰਗਚੜੀ ਦੇ ਇੱਕ ਗਰੀਬ ਪਰਿਵਾਰ ਲਈ ਇਹ ਮੀਂਹ ਕਹਿਰ ਬਣ ਕੇ ਆਇਆ। ਘਰ ਦੀ ਛੱਤ ਡਿੱਗਣ ਨਾਲ ਕਰੀਬ ਤਿੰਨ ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ ਅਤੇ ਉਸ ਦਾ ਭਰਾ ਜ਼ਖਮੀ ਹੋ ਗਿਆ ਹੈ। ਮਾਪੇ ਤਾਂ ਬਚ ਗਏ, ਪਰ ਆਪਣੀ ਬੇਟੀ ਨੂੰ ਗੁਆ ਕੇ ਅਜੇ ਵੀ ਸਦਮੇ ਵਿੱਚ ਹਨ।

ਮਾਮਲਾ ਜ਼ਿਲ੍ਹਾ ਮੁਕਤਸਰ ਦੇ ਪਿੰਡ ਭੰਗਚੜੀ ਦਾ ਹੈ, ਜਿੱਥੇ ਇੱਕ ਮਿਹਨਤਕਸ਼ ਪਰਿਵਾਰ ਆਪਣੇ ਇੱਕ ਕਮਰੇ ਦੇ ਘਰ ਵਿੱਚ ਰਹਿੰਦਾ ਸੀ। ਪਿੰਡ ਵਾਸੀ ਜੰਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸਾ ਕਰੀਬ ਰਾਤ 9 ਵਜੇ ਦੇ ਲਗਭਗ ਹੋਇਆ, ਜਦੋਂ ਬਾਰਿਸ਼ ਸ਼ੁਰੂ ਹੋਈ। ਪਰਿਵਾਰ ਦੇ ਚਾਰ ਮੈਂਬਰ ਪਤੀ, ਪਤਨੀ ਅਤੇ ਉਨ੍ਹਾਂ ਦੇ ਦੋ ਨਾਭਕ ਬੱਚੇ ਇੱਕੋ ਕਮਰੇ ਵਿੱਚ ਸੌ ਰਹੇ ਸਨ। ਉਨ੍ਹਾਂ ਦੇ ਘਰ ਦੀ ਛੱਤ, ਜੋ ਕਿ ਪੁਰਾਣੀ ਡਾਟਾਂ ਨਾਲ ਬਣੀ ਹੋਈ ਸੀ, ਮੀਂਹ ਕਾਰਨ ਕਮਜ਼ੋਰ ਹੋਈ ਅਤੇ ਅਚਾਨਕ ਡਿੱਗ ਪਈ।

ਛੱਤ ਡਿੱਗਣ ਨਾਲ ਸਾਰੇ ਪਰਿਵਾਰ ਵਾਲੇ ਮਲਬੇ ਹੇਠਾਂ ਆ ਗਏ। ਪਤੀ-ਪਤਨੀ ਨੂੰ ਹਲਕਾ ਜਿਹਾ ਲੱਗਣ ਕਾਰਨ ਉਹ ਬਚ ਗਏ, ਪਰ ਮਲਬੇ ਹੇਠਾਂ ਆਉਣ ਨਾਲ ਤਿੰਨ ਸਾਲ ਦੀ ਬੱਚੀ ਜਸਪ੍ਰੀਤ ਕੌਰ ਦੀ ਮੌਤ ਹੋ ਗਈ। ਉਸ ਦਾ ਭਰਾ, ਜੋ ਕਿ ਕਰੀਬ ਚਾਰ ਸਾਲ ਦਾ ਹੈ, ਜ਼ਖਮੀ ਹੋ ਗਿਆ। ਜੱਜ ਸਿੰਘ ਪਿੰਡ ਭੰਗਚੜੀ ਦਾ ਪਰਿਵਾਰ ਗਰੀਬ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਰਾਤ ਦੀ ਇਹ ਬਾਰਿਸ਼ ਉਨ੍ਹਾਂ ਲਈ ਇਕ ਅਜਿਹਾ ਦੁੱਖਦਾਈ ਮੋੜ ਲੈ ਕੇ ਆਈ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ।