ਪੰਜਾਬ ਵਿੱਚ ਕਰਫਿਊ ਖਤਮ – ਤਾਲਾਬੰਦੀ ਲਾਗੂ – ਹਾਲੇ ਪੁਰਾਣੇ ਨਿਯਮ ਹੀ ਲਾਗੂ ਰਹਿਣਗੇ
ਨਿਊਜ਼ ਪੰਜਾਬ
ਚੰਡੀਗੜ੍ਹ ,18 ਮਈ – ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਕਾਰਨ ਸੂਬੇ ਵਿੱਚ ਲਾਇਆ ਕਰਫਿਊ ਖਤਮ ਕਰ ਕੇ ਪੂਰੇ ਦੇਸ਼ ਵਾਂਗੂ ਤਾਲਾ-ਬੰਦੀ ( ਲੌਕ-ਡਾਊਨ ) ਲਾਗੂ ਕਰ ਦਿੱਤਾ ਗਿਆ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੁਕਾਨਦਾਰਾਂ ਅਤੇ ਲੋਕਾਂ ਨੂੰ ਹੋਰ ਰਾਹਤ ਦੇਣ ਦਾ ਐਲਾਨ ਆਉਂਦੇ ਕੁਝ ਦਿਨਾਂ ਵਿੱਚ ਕੀਤਾ ਜਾਵੇਗਾ | ਰਾਹਤ ਦਾ ਐਲਾਨ ਜ਼ੋਨ ਵਾਰ ਲਾਗੂ ਹੋਵੇਗਾ |